ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ 'ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ
ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ 'ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ
ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29 ਮਈ ਨੂੰ ਦਿਹਾਂਤ ਹੋ ਗਿਆ ਸੀ । ਉਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ਂੌਕ ਸੀ । ਖ਼ਾਸ ਕਰਕੇ ਜੀਪ ਉਨ੍ਹਾਂ ਨੂੰ ਬਹੁਤ ਪਸੰਦ ਸਨ । ਸਿੱਧੂ ਮੂਸੇਵਾਲਾ ਇਨ੍ਹਾਂ ਗੱਡੀਆਂ ਨੂੰ ਖੁਦ ਤਿਆਰ ਕਰਵਾਉਂਦੇ ਸਨ । ਸਿੱਧੂ ਮੂਸੇਵਾਲਾ ਨੇ ਮੌਤ ਤੋਂ ਪਹਿਲਾਂ ਇੱਕ ਜੀਪ ਤਿਆਰ ਕਰਵਾਉਣ ਲਈ ਦਿੱਤੀ ਸੀ ।
image From instagram
ਇਹ ਜੀਪ ਹੁਣ ਤਿਆਰ ਹੋ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੱਕ ਪਹੁੰਚਾਈ ਗਈ ਹੈ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਇਸ ਜੀਪ ਨੂੰ ਵੇਖ ਕੇ ਭਾਵੁਕ ਹੋ ਗਏ । ਕਿਉਂਕਿ ਹੁਣ ਇਸ ਜੀਪ ਦੀ ਸਵਾਰੀ ਕਰਨ ਵਾਲਾ ਇਸ ਦੁਨੀਆ ‘ਤੇ ਨਹੀਂ ਰਿਹਾ ਹੈ ।
image From instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਵਾਇਰਲ ਹੋ ਰਿਹਾ ਇਸ ਬੱਚੇ ਦਾ ਵੀਡੀਓ, ਗਾਇਕ ਦੀ ਮਾਂ ਨੇ ਮੱਥਾ ਚੁੰਮ ਕੇ ਜਤਾਇਆ ਪਿਆਰ
ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਜੀਪ ਨੂੰ ਵੇਖ ਰਹੇ ਹਨ । ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਕਰ ਦਿੱਤਾ ਸੀ । ਮਾਪਿਆਂ ਦਾ ਇੱਕਲਾ ਪੁੱੱਤ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲਾ ਗਿਆ ।
Image Source: Twitter
ਦੱਸ ਦਈਏ ਕਿ ਜੂਨ ਮਹੀਨੇ ‘ਚ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ । ।ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਬਦਮਾਸ਼ਾਂ ਵੱਲੋਂ ਕਰ ਦਿੱਤਾ ਗਿਆ । ਜਿਸ ਪੁੱਤ ਨੇ ਬੁਢਾਪੇ ‘ਚ ਮਾਪਿਆਂ ਦਾ ਸਹਾਰਾ ਬਣਨਾ ਸੀ, ਉਸ ਬਜ਼ੁਰਗ ਪਿਤਾ ਨੇ ਹੀ ਆਪਣੇ ਮੋਢਿਆਂ ‘ਤੇ ਜਵਾਨ ਪੁੱਤਰ ਦੀ ਅਰਥੀ ਚੁੱਕੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
