ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਕਿਹਾ ‘ਇਹ ਸਭ ਕੁਝ ਪਿੰਡ ਲਈ ਕਰਨਾ ਚਾਹੁੰਦਾ ਸੀ ਮੇਰਾ ਪੁੱਤਰ’

written by Shaminder | July 14, 2022

ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29  ਮਈ ਨੁੰ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਵੱਲੋਂ ਵੇਖੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਦੇ ਮਾਪੇ ਲੱਗੇ ਹੋਏ ਹਨ । ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਇਸ ਮੌਕੇ ਆਪਣੇ ਸੰਬੋਧਨ ‘ਚ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਦੱਸਿਆ ਕਿ ਉਹ ਪਿੰਡ ‘ਚ ਗਰਾਊਂਡ ਬਨਵਾਉਣਾ ਚਾਹੁੰਦਾ ਸੀ ।

Sidhu-Moosewala-1 Image Source: Instagram

ਹੋਰ ਪੜ੍ਹੋ : ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ

ਇਸ ਤੋਂ ਇਲਾਵਾ ਪਿੰਡ ਦੇ ਲਈ ਉਸ ਨੇ ਹੋਰ ਵੀ ਕਈ ਸੁਫ਼ਨੇ ਵੇਖੇ ਸਨ ਜਿਨ੍ਹਾਂ ਨੂੰ ਹੁਣ ਉਹ ਪੂਰਾ ਕਰਨਗੇ । ਇਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਨਜ਼ਰ ਆਏ ।

sidhu Moose wala mother,-mi

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਤਸਵੀਰਾਂ ਸਾਂਝੀਆਂ ਕਰ ਕਿਹਾ ,’ਭਰਾ ਹੁੰਦੇ ਨੇ ਜਾਨ ਤੋਂ ਪਿਆਰੇ, ਜਿਨ੍ਹਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ’

ਦੱਸ ਦਈਏ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਮਾਪਿਆਂ ਦੇ ਵੱਲੋਂ ਪੁੱਤਰ ਦੀ ਯਾਦ ‘ਚ ਉਸ ਜਗ੍ਹਾ ‘ਤੇ ਸਮਾਧ ਵੀ ਬਣਾਈ ਗਈ ਹੈ । ਜਿੱਥੇ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ।

sidhu Moose wala mother ,,-min

ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਕੁਝ ਹੀ ਸਾਲਾਂ ‘ਚ ਆਪਣੀ ਵਿਸ਼ੇਸ਼ ਜਗ੍ਹਾ ਲੋਕਾਂ ਦੇ ਦਿਲਾਂ ‘ਚ ਬਣਾ ਲਈ ਸੀ । ਵਿਸ਼ਵ ਪੱਧਰ ‘ਤੇ ਉਸ ਦੇ ਗੀਤਾਂ ਨੂੰ ਸੁਣਿਆ ਜਾਂਦਾ ਸੀ । ਉਹ ਅਜਿਹਾ ਗਾਇਕ ਹੈ ਜਿਸ ਦੇ ਗੀਤ ਬਿਲਬੋਰਡ ‘ਚ ਸ਼ਾਮਿਲ ਹੋਏ ਸਨ ।

You may also like