
ਸਿੱਧੂ ਮੂਸੇਵਾਲਾ (Sidhu Moose Wala) ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਆਪਣੇ ਗੀਤਾਂ ਦੇ ਜ਼ਰੀਏ ਉਹ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ । ਦੇਸ਼ ਵਿਦੇਸ਼ ‘ਚ ਬੈਠੇ ਉਸ ਦੇ ਪ੍ਰਸ਼ੰਸਕ ਉਸ ਦੇ ਦਿਹਾਂਤ ਕਾਰਨ ਦੁਖੀ ਹਨ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦਾ ਭਤੀਜਾ (Nephew) ਸਾਹਿਬਪ੍ਰਤਾਪ ਸਿੰਘ ਸਿੱਧੂ (Sahibpartap Sidhu) ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਸਨ ।

ਹੋਰ ਪੜ੍ਹੋ : ਗਾਇਕ ਮਹਿਸੋਪੁਰੀਆ ਦਾ ਬਦਲ ਗਿਆ ਹੈ ਪੂਰਾ ਲੁੱਕ, ਸਿੱਖੀ ਸਰੂਪ ‘ਚ ਆਏ ਨਜ਼ਰ, ਕੁਝ ਸਾਲ ਪਹਿਲਾਂ ਇਸ ਤਰ੍ਹਾਂ ਆਉਂਦੇ ਸਨ ਨਜ਼ਰ
ਗਾਇਕ ਦਾ ਭਤੀਜਾ ਵੀ ਆਪਣੇ ਚਾਚੇ ਨੂੰ ਬਹੁਤ ਯਾਦ ਕਰਦਾ ਹੈ ਅਤੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਚਾਚੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਸਾਹਿਬਪ੍ਰਤਾਪ ਨੇ ਇੱਕ ਥ੍ਰੀ-ਡੀ ਪੇਂਟਿੰਗ ਦਾ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਬੇਟੇ ਦਾ ਵੀਡੀਓ ਕੀਤਾ ਸਾਂਝਾ, ਸੁੱਖ ਸੰਘੇੜਾ ਨੇ ਔਲਖ ਦੇ ਬੇਟੇ ਲਈ ਆਖੀ ਇਹ ਗੱਲ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦੇ ਘਰ ਤੋਂ ਲੈ ਕੇ ਉਸ ਦੀ ਮੌਤ ਤੱਕ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਹੈ । ਸਿੱਧੂ ਮੂਸੇਵਾਲਾ ਦੇ ਭਤੀਜੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਚਾਚੇ ਦੇ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ । ਸਿੱਧੂ ਮੂਸੇਵਾਲਾ ਦੀ ਬੇਚਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

ਮਾਪਿਆਂ ਦਾ ਇਕਲੌਤਾ ਪੁੱਤ ਜੋ ਬੁਢਾਪੇ ‘ਚ ਉਨ੍ਹਾਂ ਦਾ ਸਹਾਰਾ ਬਣਨਾ ਸੀ, ਉਨ੍ਹਾਂ ਤੋਂ ਖੋਹ ਲਿਆ ਗਿਆ ।ਦੱਸ ਦਈਏ ਕਿ ਬੀਤੀ 29ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਦੇ ਨਜ਼ਦੀਕ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਮਾਪੇ ਸਿੱਧੂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ।
View this post on Instagram