ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ, ਕਿਹਾ ਸਮਾਧ ਵਾਲੇ ਸਥਾਨ ‘ਤੇ ਨਾ ਟੇਕੋ ਪੈਸਿਆਂ ਦੇ ਨਾਲ ਮੱਥਾ

written by Shaminder | June 07, 2022

ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ ਬੀਤੀ 29  ਮਈ ਨੂੰ ਹੋ ਗਈ ਸੀ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਦੇ ਨਾਲ-ਨਾਲ ਦੁਨੀਆ ਭਰ ‘ਚ ਸੋਗ ਦੀ ਲਹਿਰ ਹੈ । ਮੂਸੇਵਾਲਾ ਦੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ ਵੀ ਉਸ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਇਸ ਦੇ ਨਾਲ ਹੀ ਉਸ ਦੇ ਪਰਿਵਾਰ ਦੇ ਵੱਲੋਂ ਉਸ ਦੀ ਇੱਕ ਸਮਾਧ ਉਸ ਜਗ੍ਹਾ ‘ਤੇ ਸਥਾਪਿਤ ਕੀਤੀ ਗਈ ਹੈ ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ।

ਹੋਰ ਪੜ੍ਹੋ : ਦੇਖੇ ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ, ਜਦੋਂ ਪਿੰਡ ਦੇ ਮੁੰਡਿਆਂ ਨਾਲ ਖੇਡਦਾ ਸੀ ਵਾਲੀਬਾਲ

ਪਰ ਇਸ ਜਗ੍ਹਾ ‘ਤੇ ਲੋਕ ਪੈਸਿਆਂ ਦੇ ਨਾਲ ਮੱਥਾ ਟੇਕ ਰਹੇ ਹਨ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਉਸ ਦੀ ਸਮਾਧ ਵਾਲੀ ਜਗ੍ਹਾ ‘ਤੇ ਪੈਸਿਆਂ ਦੇ ਨਾਲ ਮੱਥਾ ਨਾ ਟੇਕਿਆ ਜਾਵੇ । ਇਸ ਬਾਰੇ ਬ੍ਰਿਟ ਏਸ਼ੀਆ ਨਾਂਅ ਦੇ ਇੰਸਟਾਗ੍ਰਾਮ ਵੱਲੋਂ ਸਾਂਝਾ ਕੀਤਾ ਗਿਆ ਹੈ ।

sidhu Moose wala , image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਾਂ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ, ਮਾਂ ਦੀ ਗੋਦ ‘ਚ ਲੇਟਿਆ ਨਜਰ ਆ ਰਿਹਾ ਸਿੱਧੂ ਮੂਸੇਵਾਲਾ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਇਸ ਬੋਰਡ ‘ਚ ਲਿਖਿਆ ਗਿਆ ਹੈ ਕਿ ਪਰਿਵਾਰ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਜਗ੍ਹਾ ‘ਤੇ ਪੈਸਿਆਂ ਦੇ ਨਾਲ ਮੱਥਾ ਨਾ ਟੇਕਿਆ ਜਾਵੇ, ਸਿੱਧੂ ਮੂਸੇਵਾਲਾ ਸਿਰਫ਼ ਸ਼ਬਦ ਗੁਰੂ ‘ਚ ਵਿਸ਼ਵਾਸ਼ ਰੱਖਦਾ ਸੀ। ਮੱਥਾ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕੋ।

sidhu Moose wala , image From instagram

ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਸਿੱਧੂ ਦੀ ਯਾਦ ‘ਚ ਇੱਕ ਇੱਕ ਬੂਟਾ ਲਗਾ ਕੇ ਉਸ ਦੀ ਪਾਲਨਾ ਕਰਨ’। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਦਿਹਾਂਤ ੨੯ ਮਈ ਨੂੰ ਹੋ ਗਿਆ ਸੀ । ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ । ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਕੱਲ੍ਹ ਹੋਵੇਗੀ ।

 

View this post on Instagram

 

A post shared by BritAsia TV (@britasiatv)

You may also like