ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ, ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਬੇਬਸ ਮਾਪਿਆਂ ਦੀਆਂ ਤਸਵੀਰਾਂ

written by Shaminder | May 31, 2022

ਸਿੱਧੂ ਮੂਸੇਵਾਲਾ (Sidhu Moose wala ) ਦਾ ਅੱਜ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਹਨ । ਬੇਸ਼ੱਕ ਹੁਣ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀਏ। ਸਿੱਧੂ ਮੂਸੇਵਾਲਾ ਨੂੰ ਯਾਦ ਕਰੀਏ ਪਰ ਭਰ ਜਵਾਨੀ ‘ਚ ਇਹ ਮਹਿਬੂਬ ਕਲਾਕਾਰ ਹਮੇਸ਼ਾ ਲਈ ਸਾਡੇ ਤੋਂ ਵਿੱਛੜ ਚੁੱਕਿਆ ਹੈ । ਪਰ ਸਿੱਧੂ ਮੂਸੇਵਾਲਾ ਦੇ ਮਾਪਿਆਂ (Parents)  ਦੇ ਦੁੱਖ ਨੂੰ ਕੋਈ ਵੀ ਨਹੀਂ ਸਮਝ ਸਕਦਾ । ਜਿਨ੍ਹਾਂ ਨੂੰ ਆਪਣੇ ਜਵਾਨ ਪੁੱਤਰ ਨੂੰ ਅੱਖਾਂ ਸਾਹਮਣੇ ਮਰਦਾ ਦੇਖਿਆ ਹੈ ।

sidhu Father ,

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨਸ ਕਰ ਰਹੇ ਯਾਦ, ਟੈਟੂ ਬਣਵਾ ਕੇ ਦਿੱਤੀ ਜਾ ਰਹੀ ਸ਼ਰਧਾਂਜਲੀ

ਇਸ ਤੋਂ ਜ਼ਿਆਦਾ ਮੰਦਭਾਗੀ ਗੱਲ ਕਿਸੇ ਦੇ ਵੀ ਮਾਪਿਆਂ ਲਈ ਨਹੀਂ ਹੋ ਸਕਦੀ । ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਗਾਇਕ ਆਪਣੇ ਮਾਪਿਆਂ ਨੂੰ ਬੁਢਾਪੇ ‘ਚ ਅਜਿਹੀ ਪੀੜ ਦੇ ਗਿਆ ਹੈ । ਜਿਸ ਦਾ ਅਹਿਸਾਸ ਗਾਇਕ ਦੇ ਮਾਂ ਬਾਪ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਹੋ ਸਕਦਾ ।

sidhu Moosewala Parents ,mm,,-m

ਹੋਰ ਪੜ੍ਹੋ :ਅਗਲੇ ਮਹੀਨੇ ਹੋਣਾ ਸੀ ਸਿੱਧੂ ਮੂਸੇਵਾਲਾ ਦਾ ਵਿਆਹ, ਕੈਨੇਡਾ ਦੀ ਰਹਿਣ ਵਾਲੀ ਕੁੜੀ ਨਾਲ ਹੋਈ ਸੀ ਮੰਗਣੀ

ਸਿੱਧੂ ਦੇ ਮਾਪਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਦੋਵੇਂ ਜਣੇ ਆਪਣੇ ਪੁੱਤਰ ਦੀ ਆਖਰੀ ਵਾਰ ਮ੍ਰਿਤਕ ਦੇਹ ਨੂੰ ਵੇਖ-ਵੇਖ ਕੇ ਰੋ ਰਹੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਹੌਸਲਾ ਵੀ ਦੇ ਰਹੇ ਹਨ । ਕਿਉਂ ਕਿ ਹੁਣ ਉੇਨ੍ਹਾਂ ਦਾ ਪੁੱੱਤਰ ਤਾਂ ਉਨ੍ਹਾਂ ਦੇ ਨਾਲ ਦੁੱਖ ਨਹੀਂ ਵੰਡਾ ਸਕੇਗਾ ।

sidhu Moosewala Mother,,-min

ਇਹ ਤਸਵੀਰਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਵੇਖ ਕੇ ਕਿਸੇ ਦਾ ਵੀ ਕਲੇਜਾ ਮੂੰਹ ਨੂੰ ਆ ਜਾਂਦਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਸਿੱਧੂ ਦੀ ਮਾਤਾ ਜੀ ਤਾਂ ਬਦਹਵਾਸੀ ਹੋਈ ਬੈਠੀ ਹੈ ਅਤੇ ਉਸ ਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਉਸ ਦਾ ਪੁੱਤ ਇਸ ਦੁਨੀਆ ‘ਤੇ ਨਹੀਂ ਰਿਹਾ ।

You may also like