ਅਗਲੇ ਮਹੀਨੇ ਹੋਣਾ ਸੀ ਸਿੱਧੂ ਮੂਸੇਵਾਲਾ ਦਾ ਵਿਆਹ, ਕੈਨੇਡਾ ਦੀ ਰਹਿਣ ਵਾਲੀ ਕੁੜੀ ਨਾਲ ਹੋਈ ਸੀ ਮੰਗਣੀ

written by Shaminder | May 31, 2022

ਸਿੱਧੂ ਮੂਸੇਵਾਲਾ  (Sidhu Moosewala) ਜੋ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ ।ਬੀਤੇ ਦਿਨ ਐਤਵਾਰ ਦੀ ਸ਼ਾਮ ਨੂੰ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਜਿਸ ਜਵਾਨ ਪੁੱਤਰ ਨੇ ਬੁਢਾਪੇ ‘ਚ ਮਾਪਿਆਂ ਦਾ ਸਹਾਰਾ ਬਣਨਾ ਸੀ । ਉਸ ਦੀ ਅਰਥੀ ਹੁਣ ਬਜ਼ੁਰਗ ਮੋਢਿਆਂ ਨੂੰ ਚੁੱਕਣੀ ਪਏਗੀ । ਪਰ ਕੁਝ ਦਿਨ ਪਹਿਲਾਂ ਇਹ ਪਰਿਵਾਰ ਰਾਜ਼ੀ ਖੁਸ਼ੀ ਵੱਸ ਰਿਹਾ ਸੀ ।

Sidhu Moose Wala had also fired two shots in retaliation image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚ ਲਏ ਗਏ

ਨਵੀਂ ਕੋਠੀ ‘ਚ ਸ਼ਿਫਟ ਹੋਣ ਤੋਂ ਬਾਅਦ ਸਿੱਧੂ ਦਾ ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ । ਆਪਣੇ ਨਾਲ ਹੋਣ ਵਾਲੀ ਅਣਹੋਣੀ ਤੋਂ ਬੇਖ਼ਬਰ ਸਿੱਧੂ ਮੂਸੇਵਾਲਾ ਨੂੰ ਵੀ ਪਤਾ ਨਹੀਂ ਸੀ ਕਿ ਐਤਵਾਰ ਦੀ ਸ਼ਾਮ ਉਸ ਦੀ ਜ਼ਿੰਦਗੀ ਦੀ ਆਖਰੀ ਸ਼ਾਮ ਹੋਵੇਗੀ ।

ਹੋਰ ਪੜ੍ਹੋ : ਇਤਫ਼ਾਕ ! ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਲੱਭਿਆ ਉਨ੍ਹਾਂ ਦੇ ਗੀਤ 295 ਤੇ ਉਨ੍ਹਾਂ ਦੀ ਮੌਤ ਦੀ ਤਰੀਕ ‘ਚ ਕਨੈਕਸ਼ਨ

ਆਪਣੀ ਥਾਰ ਗੱਡੀ ‘ਤੇ ਸਵਾਰ ਹੋ ਕੇ ਉਹ ਜਵਾਹਰਕੇ ਪਿੰਡ ਦੇ ਕੋਲ ਪਹੁੰਚਿਆ ਹੀ ਸੀ ੳੇਸ ‘ਤੇ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਬਦਮਾਸ਼ਾਂ ਨੇ ਤਾਬੜ ਤੋੜ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਦੋਂ ਤੱਕ ਮਾਰਦੇ ਰਹੇ, ਜਦੋਂ ਤੱਕ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਗਿਆ ਕਿ ਸਿੱਧੂ ਮੂਸੇਵਾਲਾ ਦੇ ਸਾਹ ਮੁੱਕ ਨਹੀਂ ਗਏ ।

Sidhu-Moosewala , image From instagram

ਜਿਸ ਤੋਂ ਬਾਅਦ ਪਿੰਡ ਮੂਸੇਵਾਲ ਤੇ ਆਲੇ ਦੁਆਲੇ ਦੇ ਪਿੰਡਾਂ ‘ਚ ਜਿਉਂ ਹੀ ਗਾਇਕ ਦੀ ਮੌਤ ਦੀ ਖ਼ਬਰ ਫੈਲੀ ਤਾਂ ਹਰ ਪਾਸੇ ਮਾਤਮ ਪੱਸਰ ਗਿਆ ।ਸਿੱਧੂ ਮੂਸੇਵਾਲਾ ਦੀ ਮੰਗਣੀ ਸੰਗਰੂਰ ਦੇ ਪਿੰਡ ਮੰਗਰੌਲੀ ਦੀ ਰਹਿਣ ਵਾਲੀ ਅਕਾਲੀ ਦਲ ਦੇ ਇੱਕ ਆਗੂ ਦੀ ਭਤੀਜੀ ਦੇ ਨਾਲ ਹੋਈ ਸੀ । ਇਸ ਮੰਗਣੀ ਨੂੰ ਬਹੁਤ ਹੀ ਸੀਕਰੇਟ ਰੱਖਿਆ ਗਿਆ ਸੀ । ਅਗਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਸਨ । ਹਾਲਾਂ ਕਿ ਇਸ ਤੋਂ ਪਹਿਲਾਂ ਇਹ ਵਿਆਹ ਕਈ ਮਹੀਨੇ ਪਹਿਲਾਂ ਹੋ ਜਾਣਾ ਸੀ । ਪਰ ਗਾਇਕ ਨੇ ਚੋਣਾਂ ਦੇ ਚੱਲਦਿਆਂ ਇਸ ਵਿਆਹ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਸੀ ।

You may also like