ਸਿੱਧੂ ਮੂਸੇਵਾਲਾ ਦੀ ਡੇਬਿਊ ਫਿਲਮ ‘ਮੂਸਾ ਜੱਟ’ ਹੁਣ ਭਾਰਤ ਵਿੱਚ ਇਸ ਦਿਨ ਹੋਵੇਗੀ ਰਿਲੀਜ਼

Written by  Rupinder Kaler   |  October 06th 2021 11:15 AM  |  Updated: October 06th 2021 11:15 AM

ਸਿੱਧੂ ਮੂਸੇਵਾਲਾ ਦੀ ਡੇਬਿਊ ਫਿਲਮ ‘ਮੂਸਾ ਜੱਟ’ ਹੁਣ ਭਾਰਤ ਵਿੱਚ ਇਸ ਦਿਨ ਹੋਵੇਗੀ ਰਿਲੀਜ਼

ਸਿੱਧੂ ਮੂਸੇਵਾਲਾ (Sidhu Moosewala ) ਦੀ ਡੇਬਿਊ ਫਿਲਮ ‘ਮੂਸਾ ਜੱਟ’ ( Moosa Jatt ) ਹੁਣ ਭਾਰਤ ਵਿੱਚ ਵੀ ਰਿਲੀਜ਼ ਹੋਵੇਗੀ । ਜਿਸ ਦੀ ਜਾਣਕਾਰੀ ਫ਼ਿਲਮ ਦੀ ਪ੍ਰੋਡਿਊਸਰ ਰੂਪਾਲੀ ਨੇ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਸੈਂਸਰ ਬੋਰਡ ਨੇ ਉਹਨਾਂ ਨੂੰ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਹੁਣ ਉਹਨਾਂ ਦੀ ਫ਼ਿਲਮ ‘ਮੂਸਾ ਜੱਟ’ 8 ਅਕਤੂਬਰ 2021 ਵਿੱਚ ਭਾਰਤ ਵਿੱਚ ਰਿਲੀਜ਼ ਕੀਤੀ ਜਾਵੇਗੀ ।

sidhu moosewala -min (1) Pic Courtesy: Instagram

ਹੋਰ ਪੜ੍ਹੋ :

‘ਰਮਾਇਣ’ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

Sidhu Moosewala Shared His New Movie 'Moosa Jatt' Poster Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ (Sidhu Moosewala )  ਤੇ ਸਵੀਤਾਜ ਬਰਾੜ ਦੀ ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ । ਇਸ ਫ਼ਿਲਮ ਨੂੰ ਇੱਕ ਅਕਤੂਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ । ਪਰ ਸੈਂਸਰ ਬੋਰਡ ਨੇ ਕੁਝ ਕਾਰਨਾਂ    ਕਰਕੇ ਇਸ ਫ਼ਿਲਮ ’ਤੇ ਰੋਕ ਲਗਾ ਦਿੱਤੀ ਗਈ ਸੀ ।

ਇਸ ਫ਼ਿਲਮ ਨੂੰ ਹੋਰ ਦੇਸਾਂ ਵਿੱਚ ਨਿਧਾਰਿਤ ਸਮੇਂ ਤੇ ਹੀ ਰਿਲੀਜ਼ ਕਰ ਦਿੱਤਾ ਗਿਆ ਸੀ । ਪਰ ਭਾਰਤ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ । ਪਰ ਹੁਣ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਹੈ ।

You May Like This
DOWNLOAD APP


© 2023 PTC Punjabi. All Rights Reserved.
Powered by PTC Network