ਸਿੱਧੂ ਮੂਸੇਵਾਲਾ  ਦੀ ਮਾਤਾ ਨੇ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਬੱਚੇ ਦਾ ਵੀਡੀਓ ਕੀਤਾ ਸਾਂਝਾ, ਮਦਦ ਲਈ ਸਭ ਨੂੰ ਅੱਗੇ ਆਉਣ ਦੀ ਕੀਤੀ ਅਪੀਲ

written by Shaminder | October 03, 2022 05:47pm

ਸਿੱਧੂ ਮੂਸੇਵਾਲਾ (Sidhu Moose Wala) ਦੀ ਮਾਤਾ (Mother) ਜੀ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਬੱਚੇ ਦੀ ਮਦਦ ਲਈ ਅਪੀਲ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਮਾਤਾ ਜੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਇਹ ਬੱਚਾ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਹੈ ਅਤੇ ਆਰਥਿਕ ਪੱਖੋਂ ਵੀ ਬਹੁਤ ਗਰੀਬ ਹੈ ।

Our governments are doing nothing, says Sidhu Moose Wala's mother Charan Kaur

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਕੱਸਿਆ ਤੰਜ਼,ਕਿਹਾ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣਾ….’

ਇਸ ਦੇ ਇਲਾਜ ‘ਚ ਮਦਦ ਲਈ ਸਭ ਆਪੋ ਆਪਣਾ ਸਹਿਯੋਗ ਦਿਓ । ਇਸ ਬੱਚੇ ਦਾ ਅਕਾਊਂਟ ਨੰਬਰ ਵੀ ਉਨ੍ਹਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ।

Sidhu Moosewala Shared His Mother On her Birthday

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਕੱਸਿਆ ਤੰਜ਼,ਕਿਹਾ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣਾ….’

ਬੀਤੇ ਦਿਨੀਂ ਵੀ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਨਾ ਦੇਣ ‘ਤੇ ਰੋਂਦੇ ਹੋਏ ਨਜ਼ਰ ਆਏ ਸਨ । ਸਿੱਧੂ ਮੂਸੇਵਾਲਾ ਦਾ ਦਿਹਾਂਤ ਬੀਤੀ 29 ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

sidhu Moose wala Mother,

ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ । ਪਰ ਹਾਲੇ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਹੈ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਦੁਨੀਆ ਭਰ ‘ਚ ਸਰੋਤਿਆਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ ।

 

View this post on Instagram

 

A post shared by Balkaur Singh (@sardarbalkaursidhu)

 

You may also like