
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ੇਦਾਰ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਮਸਤੀ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਇਹ ਵੀਡੀਓ ਦੇਖਕੇ ਐਕਟਰੈੱਸ ਨਿਸ਼ਾ ਬਾਨੋ ਹੋਈ ਭਾਵੁਕ, ਕਿਹਾ-‘ਰੱਬ ਸਭ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਦੇਵੇ’

ਇਸ ਵੀਡੀਓ 'ਚ ਉਹ Hammer Game ਖੇਡਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਸਾਫਟ ਹੇਮਰ ਦੇ ਨਾਲ ਮਾਰਨ ਦੀ ਕੋਸ਼ਿਸ ਕਰਦੀ ਹੈ ਤਾਂ ਹੇਮਰ ਪਲਟਕੇ ਸਿੰਮੀ ਚਾਹਲ ਦੇ ਚਿਹਰੇ 'ਤੇ ਆ ਵੱਜਦਾ ਹੈ। ਜਿਸ ਤੋਂ ਬਾਅਦ ਸਿੰਮੀ ਚਾਹਲ ਦਾ ਅਜੀਬੋ-ਗਰੀਬ ਜਿਹਾ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਿੰਮੀ ਚਾਹਲ ਨੇ ਲਿਖਿਆ ਹੈ ਇਹ ਪਹਿਲੀ ਕੋਸ਼ਿਸ ਸੀ..ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਿੰਮੀ ਚਾਹਲ ਨੇ ਆਪਣਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਬੀ ਪਰਾਕ ਦੇ ਗੀਤ Baarish Ki Jaaye ‘ਤੇ ਬਣਾਇਆ ਸੀ। ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸਿਨੇਮਾ ਦੇ ਆਪਣੀ ਬਿਹਤਰੀਨ ਅਦਾਕਾਰੀ ਦੇ ਲੋਹਾ ਮਨਵਾ ਚੁੱਕੀ ਹੈ। ਅਖੀਰਲੀ ਵਾਰ ਉਹ ‘ਚੱਲ ਮੇਰਾ ਪੁੱਤ-2’ ‘ਚ ਨਜ਼ਰ ਆਈ ਸੀ।
View this post on Instagram