
ਗਾਇਕ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ( Simran Kaur Mundi) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਪਤੀ ਗੁਰਿਕ ਮਾਨ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਘੱਟ ਨਜ਼ਰ ਆਉਂਦੇ ਨੇ।


ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਫੋਕ ਉੱਤੇ ਬਣਾਇਆ ਹੈ। ਵੀਡੀਓ ‘ਚ ਉਹ ਮੈਕਸੀ ਆਉਟ ਫਿੱਟ ‘ਚ ਬਹੁਤ ਕੂਲ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ਜੇ ਗੱਲ ਕਰੀਏ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਦੇ ਵਿਆਹ ਦੀ ਤਾਂ ਉਨ੍ਹਾਂ ਨੇ ਪਿਛਲੇ ਸਾਲ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ । ਇਹ ਵਿਆਹ ਖੂਬ ਸੁਰਖੀਆਂ ‘ਚ ਛਾਇਆ ਰਿਹਾ ਸੀ। ਇਸ ਵਿਆਹ ‘ਚ ਮਨੋਰੰਜਨ ਜਗਤ ਤੋਂ ਲੈ ਕੇ ਰਾਜਨੀਤਿਕ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ । ਸਿਮਰਨ ਕੌਰ ਮੁੰਡੀ ਕਈ ਟੀ.ਵੀ ਐਡ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।
View this post on Instagram