
ਅਲਫਾਜ਼ ਔਜਲਾ (Alfaaz Aujla) ਜੋ ਕਿ ਬੀਤੇ ਕਈ ਦਿਨਾਂ ਤੋਂ ਹਸਪਤਾਲ ‘ਚ ਸਨ । ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਉਹ ਆਈਸੀਯੂ ਚੋਂ ਬਾਹਰ ਆ ਚੁੱਕੇ ਹਨ । ਹਨੀ ਸਿੰਘ (Honey Singh) ਨੇ ਅਲਫਾਜ਼ ਔਜਲਾ ਅਤੇ ਦਿਗਵਿਜੇ ਸਿੰਘ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੈਪਰ ਨੇ ਆਪਣੇ ਦੋਸਤ ਅਲਫਾਜ਼ ਔਜਲਾ ਦੀ ਸਿਹਤ ਦੇ ਲਈ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਲਈ ਸਭ ਦਾ ਧੰਨਵਾਦ ਕੀਤਾ ਹੈ ।

ਹੋਰ ਪੜ੍ਹੋ : ਫ਼ਿਲਮ ‘ਆਦਿਪੁਰਸ਼’ ਦੇ ਪੋਸਟਰ ‘ਤੇ ਸ਼ੁਰੂ ਹੋਇਆ ਨਵਾਂ ਵਿਵਾਦ, ਫ਼ਿਲਮ ਮੇਕਰਸ ‘ਤੇ ਲੱਗੇ ਪੋਸਟਰ ਡਿਜ਼ਾਈਨ ਕਾਪੀ ਕਰਨ ਦੇ ਦੋਸ਼
ਉਨ੍ਹਾਂ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦਿਆਂ ਦੱਸਿਆ ਕਿ ‘ਮੇਰਾ ਚੀਤਾ ਅਲਫਾਜ਼ ਆਈਸੀਯੂ ਚੋਂ ਬਾਹਰ ਆ ਗਿਆ ਅਤੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਉਸ ਦੀ ਸਿਹਤ ਦੇ ਲਈ ਕਰਨ ਵਾਲੀਆਂ ਅਰਦਾਸਾਂ ਦੇ ਲਈ’। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਸ਼ਖਸ ਦੇ ਵੱਲੋਂ ਅਲਫਾਜ਼ ਔਜਲਾ ‘ਤੇ ਆਟੋ ਚੜਾ ਦਿੱਤਾ ਗਿਆ ਸੀ ।

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ
ਅਲਫਾਜ਼ ਦੇ ਨਾਲ ਉਸ ਸ਼ਖਸ ਦੀ ਮਾਮੂਲੀ ਤਕਰਾਰ ਹੋ ਗਈ ਸੀ । ਜਿਸ ਤੋਂ ਬਾਅਦ ਉਸ ਸ਼ਖਸ ਨੇ ਕੁੱਟਮਾਰ ਕੀਤੀ ਅਤੇ ਉਸ ‘ਤੇ ਆਟੋ ਚੜ੍ਹਾ ਦਿੱਤਾ ਸੀ । ਜਿਸ ਤੋਂ ਬਾਅਦ ਅਲਫਾਜ਼ ਇਸ ਵਾਰਦਾਤ ਦੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ।

ਅਲਫਾਜ਼ ਔਜਲਾ ਨਾਲ ਹੋਈ ਇਸ ਵਾਰਦਾਤ ਦੀ ਜਾਣਕਾਰੀ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਹਨੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਲਫਾਜ਼ ਔਜਲਾ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰਨ ਦੇ ਲਈ ਆਖਿਆ ਸੀ । ਹੁਣ ਪ੍ਰਮਾਤਮਾ ਨੇ ਅਲਫਾਜ਼ ਦੇ ਪ੍ਰਸ਼ੰਸਕਾਂ ਦੀ ਅਰਦਾਸ ਸੁਣ ਲਈ ਹੈ ਅਤੇ ਅਲਫਾਜ਼ ਆਈਸੀਯੂ ‘ਚੋਂ ਬਾਹਰ ਆ ਗਏ ਹਨ ।
View this post on Instagram