
ਲੰਮੇ ਇੰਤਜ਼ਾਰ ਤੋਂ ਬਾਅਦ ਗਾਇਕ ਬੱਬੂ ਮਾਨ (Babbu Maan) ਤੇ ਮੁਹੰਮਦ ਸਦੀਕ (Mohammad Sadiq) ਦਾ ਨਵਾਂ ਗਾਣਾ ‘ਇਸ਼ਕਪੁਰਾ’ (Ishqpura ) ਰਿਲੀਜ਼ ਹੋ ਗਿਆ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਦੇ ਦੋ ਵਰਜਨ ਰਿਲੀਜ਼ ਕੀਤੇ ਗਏ ਹਨ । ਇਸ ਗਾਣੇ ਨੂੰ ਮੁਹੰਮਦ ਸਦੀਕ ਤੇ ਬੱਬੂ ਮਾਨ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਯੂਟਿਊਬ ਤੇ ਰਿਲੀਜ਼ ਕੀਤੇ ਇਸ ਗੀਤ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ।

ਹੋਰ ਪੜ੍ਹੋ :
ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬੂ ਮਾਨ (Babbu Maan) ਨੇ ਅਗਸਤ ਮਹੀਨੇ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਗੀਤ ਦੀ ਜਾਣਕਾਰੀ ਦਿੱਤੀ ਸੀ । ਇਸ ਦੌਰਾਨ ਬੱਬੂ ਮਾਨ ਨੇ ਲੰਮਾ ਚੌੜਾ ਨੋਟ ਵੀ ਲਿਖਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਬੱਬੂ ਮਾਨ (Babbu Maan) ਆਪਣੀ ਵੱਖਰੀ ਗਾਇਕੀ ਤੇ ਲੇਖਣੀ ਲਈ ਜਾਣੇ ਜਾਂਦੇ ਹਨ ।
ਉਹਨਾਂ ਦੀ ਗਾਇਕੀ ਦੀ ਵਜ੍ਹਾ ਕਰਕੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਫੈਨ ਹਨ । ਬੱਬੂ ਮਾਨ (Babbu Maan) ਏਨੀਂ ਦਿਨੀਂ ਕਿਸਾਨੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਉਹਨਾਂ (Babbu Maan) ਨੂੰ ਅਕਸਰ ਕਿਸਾਨੀ ਸਟੇਜ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੇਖਿਆ ਜਾਂਦਾ ਹੈ ।