ਪੰਜਾਬੀ ਇੰਡਸਟਰੀ ਤੋਂ ਆਈ ਗੁੱਡ ਨਿਊਜ਼, ਪਿਛਲੇ ਕਈ ਮਹੀਨਿਆਂ ਤੋਂ ਕੋਮਾ ‘ਚ ਗਏ ਗਾਇਕ ਬਲਵਿੰਦਰ ਸਫਰੀ ਹਸਪਤਾਲ ‘ਚੋਂ ਹੋਏ ਡਿਸਚਾਰਜ, ਢੋਲ ਦੀ ਥਾਪ ਦੇ ਨਾਲ ਹੋਇਆ ਸਵਾਗਤ

written by Shaminder | July 16, 2022 08:58am

ਬਲਵਿੰਦਰ ਸਫਰੀ (Balwinder Safri) ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਹਨ । ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ । ਜਿਸ ਦਾ ਇੱਕ ਵੀਡੀਓ ਬ੍ਰਿਟ ਏਸ਼ੀਆ ਟੀਵੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਲਵਿੰਦਰ ਸਫਰੀ ਵ੍ਹੀਲ ਚੇਅਰ ‘ਤੇ ਬੈਠੇ ਹਨ ਤੇ ਹਸਪਤਾਲ ਤੋਂ ਉਨ੍ਹਾਂ ਨੂੰ ਘਰ ਲਿਜਾਇਆ ਜਾ ਰਿਹਾ ਹੈ ।

ਹੋਰ ਪੜ੍ਹੋ : ਬਲਵਿੰਦਰ ਸਫਰੀ ਦੀ ਸਿਹਤ ‘ਚ ਲਗਾਤਾਰ ਹੋ ਰਿਹਾ ਸੁਧਾਰ, ਕੋਮਾ ‘ਚ ਗਏ ਗਾਇਕ ਦੇ ਹੱਥਾਂ ਪੈਰਾਂ ‘ਚ ਹਰਕਤ ਹੋਈ ਸ਼ੁਰੂ, ਧੀ ਨੇ ਦਿੱਤੀ ਜਾਣਕਾਰੀ

ਉਨ੍ਹਾਂ ਦਾ ਇਸ ਮੌਕੇ ‘ਤੇ ਢੋਲ ਦੀ ਥਾਪ ਦੇ ਨਾਲ ਸਵਾਗਤ ਕੀਤਾ ਗਿਆ । ਬਲਵਿੰਦਰ ਸਫਰੀ ਦੇ ਚਿਹਰੇ ‘ਤੇ ਠੀਕ ਹੋਣ ਦੀ ਖੁਸ਼ੀ ਸਾਫ ਵੇਖੀ ਜਾ ਸਕਦੀ ਹੈ । ਬੀਤੇ ਦਿਨੀਂ ਵੀ ਬਲਵਿੰਦਰ ਸਫਰੀ ਦੀ ਸਿਹਤ ਬਾਰੇ ਖਬਰ ਆਈ ਸੀ । ਉਨ੍ਹਾਂ ਨੇ ਆਪਣੀ ਧੀ ਦੇ ਜਨਮਦਿਨ ‘ਤੇ ਹੱਥਾਂ ਪੈਰਾਂ ਨੇ ਹਰਕਤ ਸ਼ੁਰੂ ਕੀਤੀ ਸੀ ।

Singer Balwinder Safri’s health condition deteriorates in hospital; fans praying for his recovery Image Source: Twitter

ਹੋਰ ਪੜ੍ਹੋ : ਹਰਭਜਨ ਮਾਨ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਮੇਰੇ ‘ਤੇ ਹਰਮਨ ਲਈ ਸੁਭਾਗਾ ਸਮਾਂ’

ਇਸ ਤੋਂ ਪਹਿਲਾਂ ਬਲਵਿੰਦਰ ਸਫਰੀ ਕੋਮਾ ‘ਚ ਚਲੇ ਗਏ ਸਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਗਾਇਕਾਂ ਨੇ ਪੋਸਟਾਂ ਸਾਂਝੀਆਂ ਕੀਤੀਆਂ ਸਨ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਸੀ । ਬਲਵਿੰਦਰ ਸਫਰੀ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Balwinder safri ,- image From instagram

ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਦੀ ਸਿਹਤਯਾਬੀ ਲਈ ਸਾਰੀ ਇੰਡਸਟਰੀ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ।ਬਲਵਿੰਦਰ ਸਫਰੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਬਲਵਿੰਦਰ ਸਿੰਘ ਸਫਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਨੇ ।‘ਅੰਬਰਾਂ ਤੋਂ ਆਈ ਹੋਈ ਹੂਰ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ ।

 

View this post on Instagram

 

A post shared by BritAsia TV (@britasiatv)

You may also like