ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

Written by  Lajwinder kaur   |  September 19th 2021 05:24 PM  |  Updated: September 19th 2021 05:24 PM

ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

‘The Landers’ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਗਰੁੱਪ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਇਸ ਗਰੁੱਪ ਦੀ ਦੋਸਤੀ ਹਮੇਸ਼ਾ ਸੁਰਖੀਆਂ ‘ਚ ਰਹੀ ਹੈ। ਜੀ ਹਾਂ ਇਸ ਗਰੁੱਪ ‘ਚ ਡੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਪਰ ਕੁਝ ਸਮੇਂ ਤੋਂ ਗਾਇਕ ਦੇਵੀ ਸਿੰਘ ਸੋਸ਼ਲ ਮੀਡੀਆ ਤੋਂ ਗਾਇਬ ਸੀ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

the landers davi singh image source-instagram

ਜੀ ਹਾਂ ਡੇਵੀ ਸਿੰਘdavi singh ਆਪਣੀ ਸਿਹਤ ਦੇ ਠੀਕ ਨਾ ਹੋਣ ਕਰਕੇ ਆਪਣੀ ਜ਼ਿੰਦਗੀ ਦੇ ਨਾਲ ਜੰਗ ਲੜ ਰਹੇ ਸੀ। ਜਿਸ ਦੀ ਝਲਕ ਉਨ੍ਹਾਂ ਦੇ ਗੀਤ ਦੇ ਪੋਸਟਰ ‘Friends Matter’ ‘ਚ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਆਪਣੀ ਸਿਹਤ ਦੇ ਠੀਕ ਹੋਣ ਤੱਕ ਦੀ ਯਾਤਰਾ ਦਰਸ਼ਕਾਂ ਨੂੰ ਇਸ ਗੀਤ ਚ ਦੇਖਣ ਨੂੰ ਮਿਲੇਗੀ । ਡੇਵੀ ਸਿੰਘ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ ਡੇਵੀ ਸਿੰਘ ਕਿੱਥੇ ਹੈ ਇਨੇ ਟਾਈਮ ਤੋਂ ?

“ FRIENDS MATTER “ ...NOTHING INSPIRED, ALL RAW & REAL...’ ।

sukh kharoud comment image source-instagram

ਹੋਰ ਪੜ੍ਹੋ :‘Chandigarh Dropouts’ ਗੀਤ 'ਚ ਇੱਕ ਵਾਰ ਫਿਰ ਸੁਣਨ ਨੂੰ ਮਿਲੇਗੀ ਮਰਹੂਮ ਗਾਇਕ ਰਾਜ ਬਰਾੜ ਦੀ ਬੁਲੰਦ ਆਵਾਜ਼

ਇਸ ਪੋਸਟ ਤੇ ਗਾਇਕ ਸੁੱਖ ਖਰੌੜ ਨੇ ਵੀ ਕਮੈਂਟ ਕੀਤਾ ਹੈ ਤੇ ਕਿਹਾ ਹੈ- ‘ਉਹ (ਡੇਵੀ ਸਿੰਘ) ਸੱਤ ਮਹੀਨਿਆਂ ਤੋਂ ਬਿਮਾਰ ਸੀ ਅਤੇ ਇਹ ਗਾਣਾ ਕਿਸੇ ਤੋਂ ਵੀ ਪ੍ਰੇਰਿਤ ਨਹੀਂ ਹੈ..ਪਰ ਦੇਵੀ ਦੀ ਸਿਹਤ ਯਾਤਰਾ ਹੋਵੇਗੀ...ਉਨ੍ਹਾਂ ਦੱਸਿਆ ਹੈ ਕਿ ਇਸ ਗੀਤ ਚ ਵਿਜ਼ੁਅਲ ਅਸਲ ਨੇ ਜੋ ਉਨ੍ਹਾਂ ਨੇ ਉਸਦੀ ਬਿਮਾਰੀ ਦੇ ਸਮੇਂ ਲਏ ਸਨ...। ਇਸ ਪੋਸਟ ਉੱਤੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ  ਨੇ ਵੀ ਕਮੈਂਟ ਕਰਕੇ ਡੇਵੀ ਸਿੰਘ ਦੀ ਚੰਗੀ ਸਿਹਤ ਦੀ ਲਈ ਦੁਆਵਾਂ ਕੀਤੀਆਂ ਨੇ। ਹੁਣ ਪ੍ਰਸ਼ੰਸਕ ਬਹੁਤ ਉਤਸ਼ਾਹਤ ਨੇ ਕਲਾਕਾਰ ਦੀ ਸਥਿਤੀ ਅਤੇ ਉਸ ਨੂੰ ਕਿਵੇਂ ਦੇ ਹਲਾਤਾਂ ‘ਚੋਂ ਲੰਘਣਾ ਪਿਆ ਹੈ, ਇਸ ਬਾਰੇ ਜਾਣਨਾ ਚਾਹੁੰਦੇ ਹਨ। ਡੇਵੀ ਸਿੰਘ ਦੀ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਤੇ ਸੋਚ ਰਿਹਾ ਹੈ ਕਿ ਹੋਇਆ ਸੀ ਗਾਇਕ ਨੂੰ।

 

 

View this post on Instagram

 

A post shared by Davi Lander (@davisingh4)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network