
ਪੰਜਾਬੀ ਗਾਇਕ ਦੀਪ ਢਿੱਲੋਂ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਹਨਾਂ ਨੂੰ ਲਗਾਤਾਰ ਪ੍ਰਸ਼ੰਸਕਾਂ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ । ਆਪਣੇ ਜਨਮ ਦਿਨ ਨੂੰ ਲੈ ਕੇ ਦੀਪ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ, ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ।

ਹੋਰ ਪੜ੍ਹੋ :
ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਵਾਇਰਲ

ਉਹਨਾਂ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਹਿੰਦੇ ਅੱਜ ਢਿੱਲਵਾਂ ਦੇ ਮੁੰਡੇ ਦੀਪ ਦਾ ਜਨਮ ਦਿਨ ਆ ….ਧੰਨਵਾਦ ਆਪ ਸਭ ਦਾ ਦਿਲ ਤੋਂ ਜੋ ਵੀ ਆ ਜਿੱਥੇ ਵੀ ਹਾਂ ਆਪ ਸਭ ਦੇ ਪਿਆਰ ਸਦਕਾਂ ਹਾਂ …ਬਸ ਇਸ ਤਰ੍ਹਾਂ ਪਿਆਰ ਬਣਾਈ ਰੱਖਿਓ ….ਪੂਰੀ ਐਲਬਮ ਤਿਆਰ ਹੈ ….8 ਵੀਡੀਓ ਛੇਤੀ ਹੀ ਕਰਦੇ ਹਾਂ ਰਿਲੀਜ਼’ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਉਹ ਇੰਡਸਟਰੀ ਨੂੰ ਲਗਾਤਾਰ ਹਿੱਟ ਗਾਣੇ ਦਿੰਦੇ ਆ ਰਹੇ ਹਨ, ਉਹਨਾਂ ਨੇ ਆਪਣੇ ਜਨਮ ਦਿਨ ਤੇ ਆਪਣੀ ਐਲਬਮ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ਼ ਦਿੱਤਾ ਹੈ ।