ਅੰਗਰੇਜ਼ੀ ਬੋਲੀਆਂ ‘ਤੇ ਦੇਸੀ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ ਗਾਇਕ ਦਿਲਜੀਤ ਦੋਸਾਂਝ, ਬਾਲੀਵੁੱਡ ਐਕਟਰੈੱਸ ਫ਼ਾਤਿਮਾ ਸਨਾ ਸ਼ੇਖ ਨੇ ਕੀਤਾ ਕਮੈਂਟ, ਦੇਖੋ ਵੀਡੀਓ

written by Lajwinder kaur | April 22, 2021 03:53pm

ਪੰਜਾਬੀ ਗਾਇਕ ਦਿਲਜੀਤ ਦੋਸਾਂਝ  (DILJIT DOSANJH)ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਨਵੀਂ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।

inside image of diljit dosanjh video comments

ਹੋਰ ਪੜ੍ਹੋ : ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪ੍ਰਣਾਮ ਕਰਦੇ ਹੋਏ ਐਕਟਰੈੱਸ ਨੀਰੂ ਬਾਜਵਾ ਨੇ ਪਾਈ ਪੋਸਟ, ਲੋਕਾਂ ਨੂੰ ਪਾਜ਼ੇਟਿਵ ਰਹਿਣ ਦਾ ਦਿੱਤਾ ਸੁਨੇਹਾ

inside image of diljit dosanjh

ਇਸ ਵੀਡੀਓ ‘ਚ ਉਹ ਅੰਗਰੇਜ਼ੀ ਗੀਤ ਉੱਤੇ ਆਪਣੇ ਅੰਦਾਜ਼ ਦੇ ਨਾਲ ਡਾਂਸ ਤੇ ਮਸਤੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-ਅੰਗਰੇਜ਼ੀ ਬੋਲੀਆਂ ਦੇਸੀ ਜੱਟ ਦੇ ਨਾਲ ...’ਬਾਰੀ ਬਾਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟੋਨੀ...ਮੈਨੂੰ ਕਹਿੰਦੀ ਰੀਲ ਬਣਾਈਏ..😉 ਮੈਂ ਕਿਹਾ ਕਿਉਂ ਨੀ’। ਇਹ ਵੀਡੀਓ ਦੇਖ ਕੇ ਬਾਲੀਵੁੱਡ ਐਕਟਰੈੱਸ ਫ਼ਾਤਿਮਾ ਸਨਾ ਸ਼ੇਖ ਵੀ ਆਪਣੇ ਆ ਨੂੰ ਕਮੈਂਟ ਕਰਨ ਤੋਂ ਨਹੀਂ ਰੋਕ ਪਾਈ ਤੇ ਉਨ੍ਹਾਂ ਨੇ ਫਨੀ ਕਮੈਂਟ ਕਰਕੇ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ ਹੈ। ਉੱਧਰ ਪ੍ਰਸ਼ੰਸਕਾਂ ਨੂੰ ਵੀ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

honsla rakh wrap up party Image Source: instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਗਾਇਕੀ ਤੋਂ ਪੰਜਾਬੀ ਫ਼ਿਲਮਾਂ ਤੇ ਫਿਰ ਹਿੰਦੀ ਫ਼ਿਲਮਾਂ ਚ ਕੰਮ ਕੀਤਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਬਾਲੀਵੁੱਡ ‘ਚ ਕੰਮ ਕਰਨ ਦੇ ਬਾਵਜੂਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਫ਼ਿਲਮਾਂ ‘ਚ ਪੂਰਾ ਕੰਮ ਕਰ ਰਹੇ ਨੇ।  ਹਾਲ ਹੀ ਚ ਉਨ੍ਹਾਂ ਨੇ ਆਪਣੀ ਪੰਜਾਬੀ ਫ਼ਿਲਮ ਹੌਸਲਾ ਰੱਖ ਦੀ ਸ਼ੂਟਿੰਗ ਪੂਰੀ ਕੀਤੀ ਹੈ।

 

View this post on Instagram

 

A post shared by DILJIT DOSANJH (@diljitdosanjh)

You may also like