ਗਾਇਕਾ ਗੁਰਲੇਜ ਅਖਤਰ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਸਾਂਝਾ ਕਰ ਕਿਹਾ ‘ਕਿੰਨਾ ਔਖਾ ਇੱਕ ਮਾਂ ਪਿਓ ਵਾਸਤੇ ਜਵਾਨ ਪੁੱਤ ਨੂੰ ਹੱਥੀਂ ਤੋਰਨਾ’

written by Shaminder | June 04, 2022

ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਸਿੱਧੂ ਮੂਸੇਵਾਲਾ (Sidhu Moose Wala ) ਲਈ ਭਾਵੁਕ ਹੋ ਰਿਹਾ ਹੈ । ਕਿਸੇ ਨੂੰ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਚੜਦੀ ਉਮਰ ‘ਚ ਇਹ ਨੌਜਵਾਨ ਗਾਇਕ (Singer ) ਇਸ ਦੁਨੀਆ ‘ਤੇ ਨਹੀਂ ਰਿਹਾ । ਹਰ ਕਿਸੇ ਦਾ ਦਿਲ ਉਸ ਦੇ ਲਈ ਰੋ ਰਿਹਾ ਹੈ । ਕਈ ਲੋਕ ਜਿਨ੍ਹਾਂ ਨੇ ਕਦੇ ਵੀ ਉਸ ਦੇ ਗੀਤ ਨਹੀਂ ਸਨ ਸੁਨੇ ਉਹ ਵੀ ਗਾਇਕ ਲਈ ਰੋਏ ਹਨ । ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਭਾਵੁਕ ਅਪੀਲ ‘ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ’

ਗਾਇਕਾ ਗੁਰਲੇਜ ਅਖਤਰ ਨੇ ਵੀ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ ਕਿ ਹਜੇ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਵੀਰਿਆ। ਹਾਏ ਰੱਬਾ ਏਨਾਂ ਵੱਡਾ ਕਹਿਰ ਕਿਉਂ ਕਮਾਇਆ । ਦੇਖ ਕੇ ਕਲੇਜਾ ਬਾਹਰ ਨੂੰ ਆਉਂਦਾ। ਦੇਖੋ ਕਿੰਨਾ ਔਖਾ ਇੱਕ ਮਾਂ ਪਿਓ ਵਾਸਤੇ ।

Sidhu Moose Wala's last photo goes viral

ਹੋਰ ਪੜ੍ਹੋ : ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਕਿਹਾ ‘ਚਾਰ ਪੰਜ ਸਾਲਾਂ ‘ਚ ਮੁੰਡੇ ਨੇ ਦੁਨੀਆ ਬਦਲ ਕੇ ਰੱਖ ਦਿੱਤੀ ਸੀ’,ਪ੍ਰਸ਼ੰਸਕ ਵੀ ਹੋਏ ਭਾਵੁਕ

ਆਪਦੇ ਜਵਾਨ ਪੁੱਤ ਨੂੰ ਹੱਥੀਂ ਤੋਰਨਾ। ਦੇਖ ਨਹੀਂ ਹੋ ਰਿਹਾ ਮਾਂ ਪਿਓ ਦਾ ਦਰਦ । ਵਾਹਿਗੁਰੂ ਜੀ ਸਾਡੇ ਵੀਰ ਨੂੰ ਆਪਦੇ ਚਰਨਾਂ ‘ਚ ਨਿਵਾਸ਼ ਦਿਓ। ਤੇਰੇ ਗੀਤ, ਤੇਰੀਆਂ ਗੱਲਾਂ ਮੁੜ-ਮੁੜ ਕੰਨਾਂ ‘ਚ ਵੱਜਦੀਆਂ ਰਹਿਨਗੀਆਂ ਅਲਵਿਦਾ’।

Sidhu Moosewala Mother ,,.-min image From instagram

ਗੁਰਲੇਜ ਅਖਤਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਹਰ ਕੋਈ ਪ੍ਰਤੀਕਰਮ ਦੇ ਰਿਹਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਕੁਝ ਕੁ ਸਾਲਾਂ ‘ਚ ਦੇਸ਼ ਹੀ ਨਹੀਂ ਪੂਰੀ ਦੁਨੀਆ ‘ਤ ਰੁਤਬਾ ਕਾਇਮ ਕਰ ਲਿਆ ਸੀ ।

 

View this post on Instagram

 

A post shared by Gurlej Akhtar (@gurlejakhtarmusic)

You may also like