ਗਾਇਕ ਗੁਰਨਜ਼ਰ ਚੱਠਾ ਨੇ ਆਪਣੀ ਮੰਮੀ ਦੇ ਨਾਲ ਮਨਾਇਆ ਜਨਮਦਿਨ , ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਥਿਰਕੀ ਗਾਇਕ ਦੀ ਮੰਮੀ

written by Shaminder | February 18, 2022

ਗਾਇਕ ਗੁਰਨਜ਼ਰ ਚੱਠਾ (gurnazar chattha)ਨੇ ਆਪਣਾ ਜਨਮ ਦਿਨ (Birthday) ਬਹੁਤ ਹੀ ਸਾਦਗੀ ਦੇ ਨਾਲ ਮਨਾਇਆ । ਉਨ੍ਹਾਂ ਨੇ ਆਪਣੀ ਮੰਮੀ ਦੇ ਨਾਲ ਕੇਕ ਕੱਟ ਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ । ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਜ਼ਰ ਚੱਠਾ ਆਪਣੀ ਮਾਂ ਦੇ ਨਾਲ ਪੂਰੀ ਮਸਤੀ ਕਰ ਰਹੇ ਹਨ । ਉਨ੍ਹਾਂ ਦੀ ਮਾਂ ਕੇਕ ਲੈ ਕੇ ਆਉਂਦੀ ਹੈ ਅਤੇ ਉਹ ਕੁਕ ਕੱਟ ਰਹੇ ਹਨ ਅਤੇ ਫਿਰ ਗਾਇਕ ਧੀ ਮਾਂ ਗਾਇਕ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਹਿ ਰਹੇ ਹਨ ਕਿ ਏਨੀ ਪਿਆਰੀ ਮਾਂ ਹੈ ਮੇਰੀ ਹੋਰ ਮੈਨੂੰ ਜ਼ਿੰਦਗੀ ‘ਚ ਕੀ ਚਾਹੀਦਾ ਹੈ ।

gurnazar chattha

ਹੋਰ ਪੜ੍ਹੋ : ਦੀਪ ਸਿੱਧੂ ਦੇ ਘਰ ਰਚਣ ਵਾਲਾ ਸੀ ਵਿਆਹ, ਮੌਤ ਤੋਂ ਬਾਅਦ ਖੁਸ਼ੀਆਂ ਗਮ ‘ਚ ਹੋਈਆਂ ਤਬਦੀਲ

ਇਸ ਦੇ ਨਾਲ ਹੀ ਦੋਵੇਂ ਜਣੇ ਦਿਲਜੀਤ ਦੋਸਾਂਝ ਦੇ ਗੀਤ ‘ਪਟਿਆਲਾ ਪੈਗ’ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਨਜ਼ਰ ਚੱਠਾ ਨੇ ਲਿਖਿਆ ਕਿ ‘ਵਾਹਿਗੁਰੂ ਜੀ ਹਮੇਸ਼ਾ ਇਸ ਲਾਇਕ ਬਣਾਈ ਰੱਖਣ ਕਿ ਮਾਂ ਮੈਂ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇ ਸਕਾਂ । ਤੁਹਾਡਾ ਦੇਣਾ ਨਹੀਂ ਦੇ ਸਕਦਾ ਮਾਂ’।ਲਵ ਯੂ ਅਮਰਜੀਤ ਚੱਠਾ’।

gurnazar chattha ,.

ਗੁਰਨਜ਼ਰ ਚੱਠਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਗੀਤ ਵੀ ਗਾਏ ਹਨ ।ਗੁਰਨਜ਼ਰ ਚੱਠਾ ਦਾ ਗੀਤ ‘ਅਗਰ ਤੁਮ ਮਿਲ ਜਾਓ’ ਕਾਫੀ ਹਿੱਟ ਹੋਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਪਿੰਜਰਾ’ ‘ਤਜ਼ੁਰਬਾ’ ਸਣੇ ਕਈ ਗੀਤ ਗਾਏ ਹਨ। ਉਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਹੈ ।ਜੱਸੀ ਗਿੱਲ ਦੇ ਨਾਲ ਗੁਰਨਜ਼ਰ ਚੱਠਾ ਦੀ ਬਹੁਤ ਵਧੀਆ ਟਿਊਨਿੰਗ ਹੈ ।

 

View this post on Instagram

 

A post shared by Gurnazar (@gurnazar_chattha)

You may also like