ਗਾਇਕ ਹਰਭਜਨ ਮਾਨ ਨੇ ਆਪਣੇ ਪਿਤਾ ਨੂੰ ਯਾਦ ਕਰਕੇ ਪਾਈ ਭਾਵੁਕ ਪੋਸਟ

written by Rupinder Kaler | October 10, 2020 06:41pm

ਗਾਇਕ ਹਰਭਜਨ ਮਾਨ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਉਹਨਾਂ ਵੱਲੋਂ ਹਰ ਦਿਨ ਕੋਈ ਨਾ ਕੋਈ ਪੋਸਟ ਸਾਂਝੀ ਕੀਤੀ ਜਾਂਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਕੇ ਉਹਨਾਂ ਨੂੰ ਯਾਦ ਕੀਤਾ ਹੈ ।

harbhajan mann

ਹੋਰ ਪੜ੍ਹੋ :

harbhajan mann

ਇਸ ਤਸਵੀਰ ਨੂੰ ਸਾਂਝਾ ਕਰਕੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਪਿਆਰਾ ਜਿਹਾ ਮੈਸੇਜ਼ ਦਿੱਤਾ ਹੈ । ਹਰਭਜਨ ਮਾਨ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਬਾਬਲ ਹੁੰਦਿਆਂ ਬੇ-ਪਰਵਾਹੀਆਂ ☹ Babul Hundeyan Be-parwayian ☹️☹’ ਇਸ ਤਸਵੀਰ ਨੂੰ ਦੇਖ ਕੇ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

harbhajan mann

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਭਜਨ ਮਾਨ ਦੇ ਜੀਵਨ ’ਤੇ ਉਹਨਾਂ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ ਹੈ । ਮਾਨ ਅਕਸਰ ਉਹਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ ।

You may also like