ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | May 27, 2021 04:00pm

ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਪਤੀ ਹਰਭਜਨ ਮਾਨ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।

harbhajan maan and wife harman maan Image Source: instagram

ਹੋਰ ਪੜ੍ਹੋ :  ਦਿਲ ਦੇ ਦਰਦ ਨੂੰ ਬਿਆਨ ਕਰਦਾ ਗਾਇਕ ਅਰਮਾਨ ਬੇਦਿਲ ਦਾ ਨਵਾਂ ਟਰੈਕ ‘ਰੱਬਾ ਵੇ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ,ਦੇਖੋ ਵੀਡੀਓ

inside image of harmaan maan and harbhajan maan

ਉਨ੍ਹਾਂ ਨੇ ‘H&H🤍’ ਕੈਪਸ਼ਨ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀਹੈ। ਇਸ ਤਸਵੀਰ ਚ ਹਰਭਜਨ ਮਾਨ ਤੇ ਹਰਮਨ ਮਾਨ ਬਹੁਤ  ਪਿਆਰ ਤੇ ਖੁਸ਼ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਪਿਆਰੇ ਜਿਹੇ ਕਪਲ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਗਾਇਕ ਹਰਭਜਨ ਮਾਨ ਵੀ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

harman mann Image Source: instagram

ਹਰਮਨ ਮਾਨ ਵੀ ਭਾਵੇਂ ਵਿਦੇਸ਼ ‘ਚ ਰਹਿੰਦੇ ਨੇ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਰੱਖਿਆ ਹੈ। ਹਰਭਜਨ ਮਾਨ ਵੀ ਮੰਨਦੇ ਨੇ ਕਿ ਉਨ੍ਹਾਂ ਦੇ ਵਿਦੇਸ਼ ‘ਚ ਰਹਿੰਦੇ ਹੋਏ ਵੀ ਉਨ੍ਹਾਂ ਦੇ ਬੱਚੇ ਮਾਂ-ਬੋਲੀ ਪੰਜਾਬੀ ਨਾਲ ਜੁੜੇ ਹੋਏ ਹਨ । ਇਹ ਸਭ ਉਨ੍ਹਾਂ ਦੀ ਪਤਨੀ ਹਰਮਨ ਦੇ ਕਾਰਨ ਹੋਇਆ ਹੈ । ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਜੁੜੀਆਂ ਪੋਸਟਾਂ ਪਾਉਂਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਘਰ ‘ਚ ਪੰਜਾਬੀ ਸਾਹਿਤ ਨਾਲ ਜੁੜੀਆਂ ਹੋਈਆਂ ਪੁਸਤਕਾਂ ਦਾ ਬਹੁਤ ਵਧੀਆ ਸੰਗ੍ਰਹਿ ਰੱਖਿਆ ਹੋਇਆ ਹੈ। ਉਹ ਅਕਸਰ ਹੀ ਆਪਣੇ ਸਹੁਰੇ ਪਿੰਡ ਖੇਮੂਆਣੇ ਨੂੰ ਯਾਦ ਕਰਦੇ ਹੋਏ ਉੱਥੇ ਬਿਤਾਏ ਹੋਏ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ।

harbhajan Maan With Wife Image Source: instagram

You may also like