ਗਾਇਕ ਜਸਬੀਰ ਜੱਸੀ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | March 10, 2022

ਜਸਬੀਰ ਜੱਸੀ (Jasbir jassi) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪਿੰਡ ਦੀ ਇੱਕ ਝਲਕ ਦਿਖਾਈ ਹੈ । ਇਸ ਵੀਡੀਓ ‘ਚ ਇੱਕ ਥਾਂ ‘ਤੇ ਇੱਕ ਸ਼ਖਸ ਤੂੰਬੀ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਜਦੋਂਕਿ ਇੱਕ ਥਾਂ ‘ਤੇ ਇੱਕ ਸ਼ਖਸ ਗੰਨੇ ਦਾ ਜੂਸ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

jasbir jassi image From instagram

ਹੋਰ ਪੜ੍ਹੋ  : ਸੰਜੇ ਦੱਤ ਅਤੇ ਰਵੀਨਾ ਟੰਡਨ ਜੈਪੁਰ ‘ਚ Leopard Safari ਦਾ ਅਨੰਦ ਲੈਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਜਸਬੀਰ ਜੱਸੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਦੀ ਬੈਕਗਰਾਊਂਡ ‘ਚ ਜੱਸੀ ਦਾ ਗੀਤ ‘ਪੰਜਾਬ ਮੇਰੇ ਲਈ ਕੋਈ ਕਰੋ ਦੁਆਵਾਂ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।

Jasbir jassi image From instagram

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਗਾਇਕ ਦੇ ਗੀਤਾਂ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਕੁਝ ਸਾਲ ਪਹਿਲਾਂ ਪਸੰਦ ਕੀਤਾ ਜਾਂਦਾ ਸੀ । ਗਾਇਕ ਜਸਬੀਰ ਜੱਸੀ ਨੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਦਿਖਾਈ ਹੈ ।ਉਹ ਟਿਸਕਾ ਚੋਪੜਾ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ । ਗਾਇਕੀ ਦੇ ਖੇਤਰ ‘ਚ ਉਂਝ ਤਾਂ ਉਨ੍ਹਾਂ ਦੀ ਕਈ ਗਾਇਕਾਂ ਦੇ ਨਾਲ ਵਧੀਆ ਬਾਂਡਿੰਗ ਹੈ । ਪਰ ਹਰਭਜਨ ਮਾਨ ਦੇ ਨਾਲ ਉਨ੍ਹਾਂ ਦੀ ਵਧੀਆ ਬਾਂਡਿੰਗ ਹੈ ।

 

View this post on Instagram

 

A post shared by Jassi (@jassijasbir)

You may also like