
ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਹਰ ਛੋਟੀ ਵੱਡੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਹੜਾ ਕਿ ਉਹਨਾਂ ਦੇ ਪ੍ਰਸ਼ੰਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ :
ਲਖਵਿੰਦਰ ਵਡਾਲੀ ਨੇ ਬਾਲੀਵੁੱਡ ਫ਼ਿਲਮ ਲਈ ਗਾਇਆ ਗਾਣਾ, ਪਿਤਾ ਪੂਰਨ ਚੰਦ ਵਡਾਲੀ ਨੇ ਕੀਤੀ ਇਸ ਤਰ੍ਹਾਂ ਤਾਰੀਫ

ਦਰਅਸਲ ਇਹ ਵੀਡੀਓ ਉਹਨਾਂ ਦੇ ਭਾਣਜੇ ਅਵਨੀਤ ਦੇ ਜਨਮ ਦਿਨ ਦਾ ਹੈ । ਇਸ ਵੀਡੀਓ ਵਿੱਚ ਅਵਨੀਤ ਜੈਜ਼ੀ ਬੀ ਨਾਲ ਜਨਮ ਦਿਨ ਦਾ ਕੇਕ ਕੱਟਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਨੇ ਲਿਖਿਆ ਹੈ ‘ਹੈਪੀ ਬਰਥ ਡੇ ਭਾਣਜੇ ਅਵਨੀਤ…ਮਾਲਕ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ’ ।

ਇਸ ਵੀਡੀਓ ਵਿੱਚ ਜੈਜ਼ੀ ਬੀ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦੇ ਕੁਝ ਹੋਰ ਵੀ ਮੈਂਬਰ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਜ਼ੀ ਬੀ ਕਿਸਾਨ ਮੋਰਚੇ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਹਨ । ਉਹਨਾਂ ਵੱਲੋਂ ਅਕਸਰ ਕਿਸਾਨਾਂ ਦੇ ਹੱਕ ਵਿੱਚ ਪੋਸਟਾਂ ਪਾਈਆਂ ਜਾਂਦੀਆਂ ਹਨ ।
View this post on Instagram