ਗਾਇਕ ਕੁਮਾਰ ਸਾਨੂ ਨੇ ਆਪਣੇ ਬੇਟੇ ਦੀ ਗਲਤੀ ਲਈ ਮੰਗੀ ਸਾਰਿਆਂ ਤੋਂ ਮੁਆਫੀ

written by Rupinder Kaler | October 31, 2020 01:37pm

ਗਾਇਕ ਕੁਮਾਰ ਸਾਨੂ ਦੇ ਬੇਟੇ ਜਾਨ ਕੁਮਾਰ ਸਾਨੂ ਨੇ ਹਾਲ ਹੀ ਵਿੱਚ ਮਰਾਠੀ ਭਾਸ਼ਾ 'ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਇਸ ਮੁੱਦੇ ਤੇ ਵਿਵਾਦ ਭੱਖਦਾ ਜਾ ਰਿਹਾ ਹੈ । ਵਿਵਾਦ ਨੂੰ ਵੱਧਦਾ ਦੇਖ ਗਾਇਕ ਕੁਮਾਰ ਸਾਨੂ ਨੇ ਬੇਟੇ ਦੀ ਗਲਤੀ ਲਈ ਮੁਆਫੀ ਮੰਗੀ ਹੈ। ਕੁਮਾਰ ਸਾਨੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਉਹ ਮੁਆਫੀ ਮੰਗ ਰਹੇ ਹਨ।

Jaan-Kumar

ਹੋਰ ਪੜ੍ਹੋ :-

Jaan-Kumar

ਕੁਮਾਰ ਸਾਨੂ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ, "ਇੱਕ ਪਿਤਾ ਹੋਣ ਦੇ ਨਾਤੇ, ਮੈਂ ਆਪਣੇ ਬੇਟੇ ਵੱਲੋਂ ਤੁਹਾਡੇ ਤੋਂ ਮੁਆਫੀ ਮੰਗ ਹਾਂ । ਮੈਨੂੰ ਪਤਾ ਹੈ ਕਿ ਮੇਰੇ ਬੇਟੇ ਜਾਨ ਨੇ ਕੁਝ ਗਲਤ ਕਿਹਾ ਹੈ ਜੋ ਪਿਛਲੇ 41 ਸਾਲਾਂ ਵਿੱਚ ਮੇਰੇ ਮਨ ਵਿੱਚ ਕਦੇ ਨਹੀਂ ਆਇਆ। ਮਹਾਰਾਸ਼ਟਰ, ਮੁੰਬਈ ਅਤੇ ਮੁੰਬਾ ਦੇਵੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਮੈਨੂੰ ਨਾਂਅ, ਫੇਮ ਅਤੇ ਹਰ ਚੀਜ਼ ਦਿੱਤੀ।

ਮੈਂ ਕਦੇ ਵੀ ਮੁੰਬਾ ਦੇਵੀ ਅਤੇ ਮਹਾਰਾਸ਼ਟਰ ਬਾਰੇ ਅਜਿਹੀਆਂ ਚੀਜ਼ਾਂ ਬਾਰੇ ਨਹੀਂ ਸੋਚ ਸਕਦਾ। ਮੈਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ।" ਵੀਡੀਓ ਵਿਚ ਕੁਮਾਰ ਸਾਨੂ ਨੇ ਕਿਹਾ ਕਿ ਉਹ 27 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਦੂਰ ਰਹਿ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਜਾਨ ਦੀ ਪਰਵਰਿਸ਼ ਕਰਨ ਵਾਲੀ ਮਾਂ ਰੀਤਾ 'ਤੇ ਵੀ ਸਵਾਲ ਚੁੱਕੇ। ਏਨਾਂ ਹੀ ਨਹੀਂ ਕੁਮਾਰ ਸਾਨੂ ਨੇ ਬਾਲ ਸਾਹਿਬ ਠਾਕਰੇ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ ।

You may also like