ਗਾਇਕ ਲਾਭ ਹੀਰਾ ਦਾ ਨਵਾਂ ਗੀਤ ‘ਦਲੇਰ ਬੰਦੇ’ ਰਿਲੀਜ਼, ਕਰਤਾਰ ਚੀਮਾ ਦੀ ਦਲੇਰੀ ਨੇ ਕਰਵਾਈ ਅੱਤ

written by Shaminder | October 15, 2022 11:14am

ਗਾਇਕ ਲਾਭ ਹੀਰਾ (Labh Heera) ਜੋ ਕਿ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਦਲੇਰ ਬੰਦੇ’ (Daler Bande) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਦਲੇਰ ਬੰਦਿਆਂ ਦੀ ਬਹਾਦਰੀ ਦੀ ਗੱਲ ਕੀਤੀ ਗਈ ਹੈ । ਗੀਤ ਦੀ ਫੀਚਰਿੰਗ ‘ਚ ਕਰਤਾਰ ਚੀਮਾ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਪ੍ਰਦੀਪ ਮਾਲਕ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੋਲਡ ਈ ਗਿੱਲ ਨੇ ਦਿੱਤਾ ਹੈ ।

Kartar Cheema Image Source : Youtube

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋਂ ਕਿਵੇਂ ਬਣਾਈ ਇੰਡਸਟਰੀ ‘ਚ ਪਛਾਣ

ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਲਾਭ ਹੀਰਾ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਲਾਭ ਹੀਰਾ ਬਚਪਨ ਤੋਂ ਹੀ ਸੰਗੀਤ ਤੇ ਸਾਹਿਤ ਨਾਲ ਜੁੜੇ ਹੋਏ ਹਨ । ਲਾਭ ਹੀਰਾ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚਾਨਕ ਦੇ ਹੀ ਸਕੂਲ ਤੋਂ ਕੀਤੀ ।

Kartar Cheema Image Source : Youtube

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੈਰੀ ਮਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਖੱਚਾਂ ਮਾਰ ਮਾਰ ਤਾਂ ਨੀਂ ਸੁਰਖੀਆਂ ‘ਚ ਆਉਂਦਾ’

ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਵਿੱਚ ਦਾਖਲਾ ਲਿਆ । ਇੱਥੇ ਪੜ੍ਹਾਈ ਕਰਦੇ ਹੋਏ ਲਾਭ ਹੀਰਾ ਨੇ ਇਸ ਕਾਲਜ ਨੂੰ ਗਾਇਕੀ ਦੇ ਕਈ ਮੁਕਾਬਲੇ ਜਿਤਵਾਏ । ਲਾਭ ਹੀਰਾ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।

Kartar Cheema Image Source : Youtube

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਅੱਜ ਵੀ ਸਰੋਤੇ ਉਨ੍ਹਾਂ ਦੇ ਗੀਤਾਂ ਨੂੰ ਓਨਾਂ ਹੀ ਪਸੰਦ ਕਰਦੇ ਹਨ, ਜਿੰਨਾ ਕਿ ਕੁਝ ਸਾਲ ਪਹਿਲਾਂ ਕਰਦੇ ਸਨ ।

 

View this post on Instagram

 

A post shared by Inderjit Nikku (@inderjitnikku)

You may also like