ਗਾਇਕ ਮੀਕਾ ਸਿੰਘ ਨੇ ਕੁੜੀ ਨੂੰ ਕੀਤਾ ਪਰਪੋਜ, ਹਰ ਪਾਸੇ ਬਣ ਰਹੀਆਂ ਹਨ ਸੁਰਖੀਆਂ

written by Rupinder Kaler | April 12, 2021 11:05am

ਗਾਇਕ ਮੀਕਾ ਸਿੰਘ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਮੀਕਾ ਸਿੰਘ ਆਪਣੀ ਇੱਕ ਹਰਕਤ ਕਰਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ । ਇੱਕ ਰਿਆਲਟੀ ਸ਼ੋਅ ਵਿੱਚ ਜੱਜ ਬਣੇ ਮੀਕਾ ਸਿੰਘ ਨੇ ਗਾਇਕਾ ਅਤੇ ਗੁਜਰਾਤ ਦੇ ਰੋਕਰਸ ਦੀ ਕੋਚ ਭੂਮੀ ਤ੍ਰਿਵੇਦੀ ਨੂੰ ਪ੍ਰਪੋਜ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

farmer protest mika singh image from mika singh's instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਨੇ ਆਪਣੀ ਪਤਨੀ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਦਿੱਤਾ ਖ਼ਾਸ ਸੁਨੇਹਾ

mika singh image from mika singh's instagram

ਮੀਕਾ ਸਿੰਘ ਸਿੰਗਰ ਆਸੀਸ ਕੌਰ ਤੇ ਰੁਪਾਲੀ ਦੇ ਨਾਲ ਮਿਊਜ਼ਿਕ ਕੰਪੋਜ਼ਰ ਸਾਜਿਦ-ਵਾਜਿਦ ਦੇ ਗਾਣੇ 'ਮੁਝਸੇ ਸ਼ਾਦੀ ਕਰੋਗੇ' 'ਤੇ ਪਰਫਾਰਮ ਕਰ ਰਹੇ ਹਨ। ਪਰਫਾਰਮੈਂਸ ਦੌਰਾਨ ਮੀਕਾ ਦਾ ਕਹਿਣਾ ਹੈ ਕਿ ਉਹ ਇਸ ਗਾਣੇ ਨੂੰ ਸਟੇਜ 'ਤੇ ਜ਼ਿਆਦਾ ਵਾਰ ਗਾ ਚੁੱਕੇ ਹਨ। ਇਸ ਦੌਰਾਨ ਉਹ ਸਟੇਜ਼ 'ਤੇ ਕੰਟੈਸਟੈਂਸ ਦੇ ਨਾਲ ਖੜ੍ਹੀ ਭੂਮੀ ਤ੍ਰਿਵੇਦੀ ਨੂੰ ਲੈ ਕੇ ਆਉਂਦੇ ਹਨ।

ਸਟੇਜ 'ਤੇ ਹੱਥ ਫੜ੍ਹ ਕੇ ਲਿਆਉਣ ਤੋਂ ਬਾਅਦ, ਮੀਕਾ ਸਿੰਘ ਗੋਡਿਆਂ ਭਰ ਬੈਠ ਕੇ ਭੂਮੀ ਨੂੰ ਪੁੱਛਦੇ ਹਨ ਕਿ, "ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਭੂਮੀ ਹੁਣ ਤਾਂ ਮੈਨੂੰ ਦੱਸ ਦੇ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਹਰ ਕੋਈ ਭੂਮੀ ਨਾਲ ਜੁੜਿਆ ਹੋਇਆ ਹੈ, ਮੈਂ ਸੋਚਿਆ ਕਿ ਮੈਂ ਵੀ ਇਸ ਭੂਮੀ ਨਾਲ ਜੁੜ ਜਾਵਾਂ।" ਮੀਕਾ ਦੇ ਇਸ ਪ੍ਰੋਪੋਜ਼ 'ਤੇ, ਭੂਮੀ ਸ਼ਰਮ ਨਾਲ ਮੁਸਕਰਾਉਂਦੀ ਹੈ।

ਉਹ ਕਹਿੰਦੀ ਹੈ, "ਤੁਸੀਂ ਮੀਕਾ ਤ੍ਰਿਵੇਦੀ ਬਣਨ ਬਾਰੇ ਕੀ ਸੋਚਦੇ ਹੋ?" ਭੂਮੀ ਅੱਗੇ ਕਹਿੰਦੀ ਹੈ, "ਪਰ ਸੱਚ ਕਹਾਂ ਤਾਂ, ਮੈਂ ਤੁਹਾਡੇ ਲਈ ਇਕ ਦੁਲਹਨ ਲੱਭ ਕੇ ਲਿਆਈ ਹਾਂ, ਇਹ ਉਨ੍ਹਾਂ ਨਾਲ ਬੇਇਨਸਾਫੀ ਹੋਵੇਗੀ।" ਮੀਕਾ ਸਿੰਘ ਦਾ ਇਹ ਪਰਪੋਜ ਭਾਵੇਂ ਇੱਕ ਮਜ਼ਾਕ ਸੀ ਪਰ ਇਹ ਸੁਰਖੀਆਂ ਬਣ ਗਿਆ ਹੈ ।

 

You may also like