ਸਮੇਂ ਸਿਰ ਵੈਂਟੀਲੇਟਰ ਨਾ ਮਿਲਣ ਕਰਕੇ ਗਾਇਕ ਪੰਡਿਤ ਰਾਜਨ ਮਿਸ਼ਰਾ ਦਾ ਦਿਹਾਂਤ

written by Rupinder Kaler | April 27, 2021 06:15pm

ਕੋਰੋਨਾ ਵਾਇਰਸ ਨੇ ਹੁਣ ਤੱਕ ਕਈ ਫ਼ਿਲਮੀ ਹਸਤੀਆਂ ਦੀ ਜਾਨ ਲੈ ਲਈ ਹੈ । ਬੀਤੇ ਦਿਨ ਸੰਗੀਤਕਾਰ ਸ਼ਰਵਣ ਰਾਠੌਰ ਦੀ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਸੀ । ਇਸ ਸਭ ਦੇ ਚਲਦੇ ਹੁਣ ਪੰਡਿਤ ਰਾਜਨ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੀ ਮੌਤ ਦਿੱਲੀ ਵਿੱਚ ਹੋਈ ਹੈ ।

ਹੋਰ ਪੜ੍ਹੋ :

‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

ਕਲਾਸੀਕਲ ਗਾਇਕ ਪੰਡਿਤ ਰਾਜਨ ਮਿਸ਼ਰਾ ਕੋਰੋਨਾ ਵਾਇਰਸ ਨਾਲ ਪੀੜ੍ਹਤ ਸਨ ਤੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ 70 ਸਾਲ ਦੇ ਸਨ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਉਨ੍ਹਾਂ ਨੂੰ ਸਮੇਂ ਸਿਰ ਬੈੱਡ ਤੇ ਵੈਂਟੀਲੇਟਰ ਨਹੀਂ ਮਿਲ ਸਕਿਆ । ਜਿਸ ਦੀ ਨਿਖੇਧੀ ਫ਼ਿਲਮੀ ਸਿਤਾਰਿਆਂ ਨੇ ਕੀਤੀ ਹੈ ।

ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਨੇ ਟਵੀਟ ਕਰਕੇ ਉਨ੍ਹਾਂ ਲਿਖਿਆ, "ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਪੰਡਿਤ ਰਾਜਨ ਮਿਸ਼ਰਾ ਨਹੀਂ ਰਹੇ... "ਮੈਂ ਇਸ ਤੱਥ ਨੂੰ ਕਿਵੇਂ ਸਵੀਕਾਰ ਕਰ ਸਕਦਾ ਹਾਂ ਕਿ ਉਨ੍ਹਾਂ ਲਈ ਵੈਂਟੀਲੇਟਰ ਦਾ ਪ੍ਰਬੰਧ ਵੀ ਨਹੀਂ ਹੋ ਸਕਿਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।"

You may also like