
ਪੀਜ਼ਾ ਹੱਟ,ਮਿੱਤਰਾਂ ਦੇ ਬੂਟ, ਹੀਰੋ ਵਰਗਾ, ਪਰਾਂਦਾ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਕੌਰ ਬੀ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਜਿਸ ਦੇ ਚੱਲਦੇ ਗਾਇਕ ਪਰਦੀਪ ਸਰਾਂ ਨੇ ਵੀ ਕੌਰ ਬੀ ਦੇ ਲਈ ਬਰਥਡੇਅ ਪੋਸਟ ਪਾਈ ਹੈ।

ਹੋਰ ਪੜ੍ਹੋ : ਅੱਜ ਹੈ ਨਾਮੀ ਗਾਇਕ ਤਰਸੇਮ ਜੱਸੜ ਦਾ ਜਨਮਦਿਨ, ਸੋਸ਼ਲ ਮੀਡੀਆ ਉੱਤੇ ਲੱਗਿਆ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ

ਪਰਦੀਪ ਸਰਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਕੁੜੀਏ @kaurbmusic , ਵਾਹਿਗੁਰੂ ਜੀ ਹਰ ਖੁਸ਼ੀ ਦੇਣ ਤੈਨੂੰ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕੌਰ ਬੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਜੇ ਗੱਲ ਕਰੀਏ ਕੌਰ ਬੀ ਦੇ ਸੰਗੀਤ ਸਫਰ ਦੀ ਤਾਂ ਅੱਜ ਉਹ ਜਿਸ ਮੁਕਾਮ ‘ਤੇ ਨੇ ਉਸ ਪਿੱਛੇ ਉਨ੍ਹਾਂ ਦੀ ਮਿਹਨਤ ਤੇ ਇੱਕ ਲੰਬਾ ਸੰਘਰਸ਼ ਸ਼ਾਮਿਲ ਹੈ । ਕੌਰ ਬੀ ਨੇ ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਅਗੇਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਕੌਰ ਬੀ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।
View this post on Instagram