
ਪੰਜਾਬੀ ਇੰਡਸਟਰੀ ‘ਚ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਦਾ ਵਿਵਾਦ ਇਨ੍ਹੀਂ ਦਿਨੀਂ ਚੱਲ ਰਿਹਾ ਹੈ । ਇਸ ਤੋਂ ਬਾਅਦ ਕਈ ਗਾਇਕ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਹੁਣ ਗਾਇਕ ਪ੍ਰਭ ਗਿੱਲ (Prabh Gill) ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਦੇਖੀਦਾ, ਸੋਚੀਦਾ ਬਹੁਤ ਕੁਝ ਆ, ਲਿਖਣ ਨੂੰ ਦਿਲ ਵੀ ਕਰਦਾ ।

Image Source : Instagram
ਹੋਰ ਪੜ੍ਹੋ : ਅਦਾਕਾਰ ਗੁਰਮੀਤ ਸਾਜਨ ਨੇ ਪੋਸਟ ਕੀਤੀ ਸਾਂਝੀ, ਭਿਖਾਰੀਆਂ ਦੇ ਲਈ ਆਖੀ ਇਹ ਗੱਲ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ
ਪਰ ਫਿਰ ਵੀ ਇਗਨੌਰ ਕਰ ਦਈਦਾ, ਕਿਉਂਕਿ ਅੱਜ ਕੱਲ੍ਹ ਮਿੰਟ ਲੱਗਦਾ ‘ਗੱਲ ਦੀ ਗਾਲ੍ਹ’ ਬਨਣ ਨੂੰ। ਬੰਦਾ ਸਿਰਫ਼ ਆਪਣੇ ਵਿਚਾਰ ਲਿਖਦਾ ਤੇ ਗੱਲ ਬਣ ਜਾਂਦੀ ਹੈ ਕਿ ਪ੍ਰਭ ਗਿੱਲ ਨੇ ਫਲਾਣੇ ਨੂੰ ਐਂਵੇ ਕਿਹਾ । ਹੁਣ ਵੇਖਣਾ ਹੋਵੇਗੲ ਕਿ ਫਲਾਣਾ ਅੱਗੋਂ ਕੀ ਜਵਾਬ ਦਿੰਦਾ’।

ਪ੍ਰਭ ਗਿੱਲ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ । ਹੁਣ ਫ਼ਿਲਮੀ ਗਲਿਆਰਿਆਂ ‘ਚ ਇਹ ਸਵਾਲ ਉੱਠਣ ਲੱਗ ਪਏ ਨੇ ਕਿ ਪ੍ਰਭ ਗਿੱਲ ਨੂੰ ਕਿਸੇ ਨੇ ਅਜਿਹਾ ਕੀ ਆਖ ਦਿੱਤਾ ਹੈ । ਜਿਸ ਕਾਰਨ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਗੱਲ ਸਾਂਝੀ ਕਰਨੀ ਪਈ ।

ਪ੍ਰਭ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਰੋਮਾਂਟਿਕ ਗੀਤਾਂ ਦੇ ਲਈ ਮਸ਼ਹੂਰ ਹਨ ਅਤੇ ਉਨ੍ਹਾਂ ਦੀ ਆਵਾਜ਼ ‘ਚ ਕਈ ਰੋਮਾਂਟਿਕ ਗੀਤ ਰਿਲੀਜ਼ ਹੋਏ ਹਨ ।ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਪ੍ਰਭ ਗਿੱਲ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।
ਦੇਖੀਦਾ ਸੋਚੀਦਾ ਬਹੁਤ ਕੁਝ ਆ ਲਿਖਣ ਨੂੰ ਦਿਲ ਵੀ ਕਰਦਾ ਪਰ ਫੇਰ ਇਗਨੌਰ ਕਰ ਦਈਦਾ ਕਿਓਂਕੇ ਅੱਜ ਕੱਲ ਮਿੰਟ ਲਗਦਾ “ਗੱਲ ਦੀ ਗਾਲ਼” ਬਨਣ ਨੂੰ
ਬੰਦਾ ਸਿਰਫ ਆਪਣੇ ਵਿਚਾਰ ਲਿਖਦਾ ਤੇ ਗੱਲ ਬਣ ਜਾਂਦੀ ਕੇ
ਪ੍ਰਭ ਗਿੱਲ ਨੇ ਫਲਾਣੇ ਨੂੰ ਕਿਹਾ ਐਵੇਂ
ਹੁਣ ਦੇਖਣਾ ਹੋਵੇਗਾ ਫਲਾਣਾ ਅੱਗੋ ਕੀ ਜਵਾਬ ਦਿੰਦਾ 😂— Prabh Gill (@PrabhGillMusic) September 26, 2022