ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ 'ਜੱਟਾ ਵੇ' ਰਿਲੀਜ਼

written by Shaminder | February 05, 2022

ਗਾਇਕ ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ 'ਜੱਟਾ ਵੇ' (Jatta Ve)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ  (Singh with logic )ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ 'ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਉਹ ਇੱਕ ਗੱਭਰੂ ਨੂੰ ਚਾਹੁੰਦੀ ਹੈ ਅਤੇ ਆਪਣਾ ਸਭ ਕੁਝ ਉਸ ਤੋਂ ਹਾਰ ਜਾਂਦੀ ਹੈ । ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Ranjit Bawa Song image From Ranjit Bawa Song

ਹੋਰ ਪੜ੍ਹੋ  : ਉਰਫੀ ਜਾਵੇਦ ਨੇ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦੀ ਆਵਾਜ਼ 'ਚ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ।

Ranjit Bawa image From Ranjit Bawa song

ਹੁਣ ਤੱਕ ਰਣਜੀਤ ਬਾਵਾ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ । ਜਿਨ੍ਹਾਂ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।ਰਣਜੀਤ ਬਾਵਾ ਆਪਣੇ ਕਾਲਜ ਟਾਈਮ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ ਅਤੇ ਕਾਲਜ ਦੇ ਯੂਥ ਫੈਸਟੀਵਲ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਸੀ । ਇਸੇ ਦੀ ਬਦੌਲਤ ਉਸ ਨੂੰ ਗਾਇਕੀ ਦੇ ਖੇਤਰ 'ਚ ਆਉਣ ਦਾ ਮੌਕਾ ਮਿਲਿਆ ।

You may also like