ਗਾਇਕ ਸਰਬਜੀਤ ਚੀਮਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਘਰ ਤੋਂ ਲਿਆ ਆਸ਼ੀਰਵਾਦ

written by Rupinder Kaler | February 16, 2021

ਗਾਇਕ ਸਰਬਜੀਤ ਚੀਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਹ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਨੇ ।

sarbjit

ਸਰਬਜੀਤ ਚੀਮਾ ਵਿਦੇਸ਼ ਤੋਂ ਆ ਕੇ ਸਿੱਧਾ ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਿਲ ਹੋਏ ਹਨ । ਕਿਸਾਨਾਂ ਦੇ ਇਸ ਅੰਦੋਲਨ ‘ਚ ਉਨ੍ਹਾਂ ਦਾ ਪੁੱਤਰ ਵੀ ਸ਼ਾਮਿਲ ਹੋਇਆ ਸੀ ।

ਹੋਰ ਪੜ੍ਹੋ :ਕੇ.ਪੀ. ਧਾਲੀਵਾਲ ਦਾ ਨਵਾਂ ਗੀਤ ‘ਸਿੱਧਾ ਜ਼ਮੀਰ ਤੋਂ’ ਹੋਇਆ ਰਿਲੀਜ਼

sarbjit

ਜਿਸ ਦੀਆਂ ਉਹ ਤਸਵੀਰਾਂ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਆ ਰਹੇ ਹਨ । ਸਰਬਜੀਤ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ।

inside pic of sarbjit cheema

ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਉਹ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਲੱਚਰਤਾ ਭਰੀ ਗਾਇਕੀ ਤੋਂ ਦੂਰ ਉਨ੍ਹਾਂ ਨੇ ਹਮੇਸ਼ਾ ਹੀ ਸੱਭਿਆਚਾਰਕ ਅਤੇ ਪਰਿਵਾਰ ‘ਚ ਬੈਠ ਕੇ ਸੁਣਨ ਵਾਲੇ ਗੀਤ ਹੀ ਗਾਏ ਹਨ।

You may also like