ਗਾਇਕ ਸਤਵਿੰਦਰ ਬੁੱਗਾ ਕਰ ਰਹੇ ਆਪਣੇ ਪਿਤਾ ਜੀ ਦੀ ਸੇਵਾ, ਕਿਹਾ ‘ਬਾਪੂ ਜੀ ਦੀ ਸੇਵਾ ਅਤਿ ਜ਼ਰੂਰੀ’

written by Shaminder | September 26, 2020 12:11pm

ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਪਿਤਾ ਜੀ ਨੂੰ ਸਹਾਰਾ ਦੇ ਕੇ ਤੋਰ ਕੇ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਬਾਪੂ ਜੀ ਦੀ ਸੇਵਾ ਵੀ ਅਤਿ ਜ਼ਰੂਰੀ ਹੈ,ਵਾਹਿਗੁਰੂ ਜੀ ਸਦਾ ਕਿਰਪਾ ਬਣਾਈ ਰੱਖਣ’ ।

Satwinder Satwinder

ਉਨ੍ਹਾਂ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਲਗਾਤਾਰ ਇਸ ਤਸਵੀਰ ‘ਤੇ ਕਮੈਂਟਸ ਕਰ ਰਹੇ ਨੇ ਅਤੇ ਆਪਣਾ ਪ੍ਰਤੀਕਰਮ ਦੇ ਰਹੇ ਨੇ । ਦੱਸ ਦਈਏ ਕਿ ਸਤਵਿੰਦਰ ਬੁੱਗਾ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ‘ਚ ਹਨ ।

ਹੋਰ ਪੜ੍ਹੋ: ਮੀਰੀ ਪੀਰੀ ਦਿਹਾੜੇ ਮੌਕੇ ਗਾਇਕ ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Satwinder Satwinder

ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਅਕਸਰ ਆਪਣੇ ਪਿਤਾ ਜੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਮਾਪਿਆਂ ਦੀ ਸੇਵਾ ਨੂੰ ਬਹੁਤ ਹੀ ਅਹਿਮੀਅਤ ਦਿੰਦੇ ਹਨ।

Satwinder bugga Satwinder bugga

1998 ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ ।ਲਾਈਆਂ ਯਾਰਾਂ ਨੇ ਮਹਿਫਿਲਾਂ ਨਾਲ ਆਪਣੀ ਮੌਜੂਦਗੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕੀਤੀ ।

https://www.facebook.com/SatwinderBugga/posts/3261214237310076

ਘਰ ਪੈਸਿਆਂ ਦੀ ਕਮੀ ਨਹੀਂ ਸੀ ਜੁਆਇੰਟ ਪਰਿਵਾਰ ‘ਚ ਰਹਿਣ ਵਾਲੇ ਸਤਵਿੰਦਰ ਬੁੱਗਾ ਦੇ ਭਰਾ ਖੇਤੀਬਾੜੀ, ਕੰਬਾਇਨਾਂ ਹੋਰਨਾਂ ਸੂਬਿਆਂ ‘ਚ ਲਿਜਾਂਦੇ ਸਨ। ਇਸ ਤੋਂ ਇਲਾਵਾ ਆੜਤ ਦਾ ਵੀ ਕੰਮ ਕਰਦੇ ਸਨ ਜਿਸ ‘ਚ ਸਤਵਿੰਦਰ ਬੁੱਗਾ ਵੀ ਹੱਥ ਵਟਾਉਂਦੇ ਸਨ । ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ ‘ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

 

You may also like