ਡਿਪ੍ਰੈਸ਼ਨ ਚੋਂ ਉੱਭਰ ਰਹੇ ਹਨ ਗਾਇਕ ਸ਼ੈਰੀ ਮਾਨ, ਜਲਦ ਲੈ ਕੇ ਆ ਸਕਦੇ ਨੇ ਨਵਾਂ ਗੀਤ
ਡਿਪ੍ਰੈਸ਼ਨ ਚੋਂ ਉੱਭਰ ਰਹੇ ਹਨ ਗਾਇਕ ਸ਼ੈਰੀ ਮਾਨ, ਜਲਦ ਲੈ ਕੇ ਆ ਸਕਦੇ ਨੇ ਨਵਾਂ ਗੀਤ
ਗਾਇਕ ਸ਼ੈਰੀ ਮਾਨ (Sharry Maan) ਜੋ ਕਿ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ ਦੇ ਨਾਲ ਜੂਝ ਰਹੇ ਸਨ ਲੱਗਦਾ ਹੈ ਕਿ ਇਸ ਬੀਮਾਰੀ ਤੋਂ ਉੱਭਰ ਰਹੇ ਹਨ ।ਕਿਉਂਕਿ ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਦੋਸਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਨਾਲ ਹੀ ਕਿਹਾ ਕਿ ‘ਭਾਜੀ ਚੱਲੋ ਹੋਰ ਸੁਪਰ ਹਿੱਟ ਗੀਤ ਬਣਾਈਏ’। ਜਿਸ ਤੋਂ ਬਾਅਦ ਸ਼ੈਰੀ ਦੇ ਪ੍ਰਸ਼ੰਸਕ ਵੀ ਖੁਸ਼ ਹੋ ਗਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ਼ੈਰੀ ਜਲਦ ਹੀ ਨਵੇਂ ਗੀਤ ਦੇ ਨਾਲ ਜਲਦ ਹੀ ਉਨ੍ਹਾਂ ‘ਚ ਹਾਜ਼ਰ ਹੋਣਗੇ ।
Image Source : Instagram
ਹੋਰ ਪੜ੍ਹੋ : ਇਮਤਿਆਜ਼ ਅਲੀ ਅਤੇ ਏ.ਆਰ. ਰਹਿਮਾਨ ਦੇ ਨਾਲ ਕੀ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਕੁਝ ਨਵਾਂ, ਤਸਵੀਰਾਂ ਕੀਤੀਆਂ ਸਾਂਝੀਆਂ
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਨਾਲ ਵਿਵਾਦ ਕਰਕੇ ਕਾਫੀ ਚਰਚਾ ‘ਚ ਰਹੇ ਹਨ । ਉਨ੍ਹਾਂ ਨੇ ਪਰਮੀਸ਼ ਵਰਮਾ ਨੂੰ ਆਪਣੀਆਂ ਪੋਸਟਾਂ ‘ਚ ਕਾਫੀ ਬੁਰਾ ਭਲਾ ਆਖਿਆ ਸੀ । ਜਿਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਆਪਣੇ ਅੰਦਾਜ਼ ‘ਚ ਜਵਾਬ ਦਿੱਤਾ ਸੀ ।
Image Source : Instagram
ਹੋਰ ਪੜ੍ਹੋ : ਦੁਬਈ ‘ਚ ਪਤੀ ਸਾਜ਼ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਅਫਸਾਨਾ ਖ਼ਾਨ, ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਦੋਨਾਂ ਦਰਮਿਆਨ ਵਿਵਾਦ ਉਦੋਂ ਸ਼ੁਰੂ ਹੋਇਆ ਸੀ, ਜਦੋਂ ਕੈਨੇਡਾ ‘ਚ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਾ ਵਿਆਹ ਸੀ ।ਉਸ ਸਮੇਂ ਸ਼ੈਰੀ ਮਾਨ ਨੂੰ ਵਿਆਹ ‘ਚ ਐਂਟਰੀ ਤੋਂ ਪਹਿਲਾਂ ਆਪਣਾ ਫੋਨ ਸਿਕਓਰਿਟੀ ਦੇ ਵੱਲੋਂ ਬਾਹਰ ਹੀ ਰੱਖਵਾ ਲਿਆ ਗਿਆ ਸੀ । ਉਦੋਂ ਵੀ ਸ਼ੈਰੀ ਮਾਨ ਪਰਮੀਸ਼ ਵਰਮਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਨ ।
Image Source : Instagram
ਸ਼ੈਰੀ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਯਾਰ ਅਣਮੁੱਲੇ’, ‘ਤਿੰਨ ਪੈੱਗ’, ‘ਹੌਸਟਲ’, ‘ਆਟੇ ਦੀ ਚਿੜ੍ਹੀ’ ਸਣੇ ਕਈ ਗੀਤ ਸ਼ਾਮਿਲ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
