ਗਾਇਕ ਸੁਖਵਿੰਦਰ ਸਿੰਘ ਅਤੇ ਸ਼ਰੂਤੀ ਰਾਣੇ ਦੀ ਆਵਾਜ਼ ‘ਚ ਨਵਾਂ ਗੀਤ ‘ਜਨਰੇਟਰ’ ਰਿਲੀਜ਼

written by Shaminder | October 13, 2021 12:54pm

ਗਾਇਕ ਸੁਖਵਿੰਦਰ ਸਿੰਘ (Sukhwinder Singh ) ਅਤੇ ਸ਼ਰੂਤੀ ਰਾਣੇ ਦੀ ਆਵਾਜ਼ ‘ਚ ਨਵਾਂ ਗੀਤ ‘ਜਨਰੇਟਰ’  (Generator)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਗੌਰਵ ਦਾਸ ਗੁਪਤਾ ਨੇ । ਇਹ ਗੀਤ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦਾ ਗੀਤ ਹੈ । ਇਸ ਗੀਤ ‘ਚ ਇਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨੱਚਣ ਵਾਲੇ ਨੂੰ ਜੇ ਨੱਚਣ ਦਾ ਸ਼ੌਂਕ ਹੈ ਤਾਂ ਉਹ ਕਿਸੇ ਵੀ ਹਾਲਾਤ ‘ਚ ਨੱਚ ਲੈਂਦਾ ਹੈ ।

Binnu,,,-min (1) Image From song

ਹੋਰ ਪੜ੍ਹੋ : ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਹੋ ਰਹੇ ਟੈਸਟ, ਜਲਦ ਸਿਹਤਯਾਬੀ ਲਈ ਹਰ ਕੋਈ ਕਰ ਰਿਹਾ ਅਰਦਾਸ

ਉਸ ਨੂੰ ਕਿਸੇ ਬਹਾਨੇ ਦੀ ਲੋੜ ਨਹੀਂ ਹੁੰਦੀ ਕਿ ਡੀਜੇ ਨਹੀਂ ਹੈ ਜਾਂ ਕੋਈ ਸਾਜ਼ ਨਹੀਂ ਵੱਜ ਰਿਹਾ । ਨੱਚਣ ਵਾਲਾ ਜਨਰੇਟਰ ਦੀ ਸਾਊਂਡ ‘ਤੇ ਵੀ ਨੱਚ ਲੈਂਦਾ ਹੈ ।

Binnu, -min image from Sukhwinder singh song

ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਇੱਕ ਹੋਰ ਗੀਤ ਬੀਤੇ ਦਿਨ ਰਿਲੀਜ਼ ਹੋਇਆ ਹੈ । ਜੋ ਕਿ ਜੱਟੀ ਟਾਈਟਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਦੱਸ ਦਈਏ ਕਿ ਇਸ ਫ਼ਿਲਮ ਦਾ ਬੀਤੇ ਦਿਨੀਂ ਟ੍ਰੇਲਰ ਰਿਲੀਜ਼ ਹੋਇਆ ਹੈ । ਇਸ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਫ਼ਿਲਮ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਸੀਮਾ ਕੌਸ਼ਲ ਸਮੇਤ ਕਈ ਸਿਤਾਰੇ ਨਜ਼ਰ ਆਉਣਗੇ । ਜੋ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ ।

 

View this post on Instagram

 

A post shared by Binnu Dhillon (@binnudhillons)

You may also like