ਗਾਇਕ ਵੀਤ ਬਲਜੀਤ ਲੈ ਕੇ ਰਹੇ ਨੇ ਮਿਊਜ਼ਿਕ ਐਲਬਮ ‘ਸੰਨ 47’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਫਰਸਟ ਲੁੱਕ

written by Lajwinder kaur | May 11, 2021 05:45pm

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਜੋ ਕਿ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਲੈ ਕੇ ਰਹੇ ਨੇ। ਉਨ੍ਹਾਂ ਨੇ ਆਪਣੀ ਮਿਊਜ਼ਿਕ ਐਲਬਮ ਸੰਨ 47 ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘19 ਮਈ 2021..ਦਸੋ ਕਿੰਨਾ ਇੰਤਜ਼ਾਰ ਹੈ ਤੁਹਾਨੂੰ’ ।

singer veet baljit new music album first look with fans image source- instagram

ਹੋਰ ਪੜ੍ਹੋ : ਅੱਜ ਹੈ ਗਾਇਕ ਐਮੀ ਵਿਰਕ ਦਾ ਬਰਥਡੇਅ, ਖ਼ਾਸ ਦੋਸਤ ਮਨਿੰਦਰ ਬੁੱਟਰ ਨੇ ਪੋਸਟ ਪਾ ਕੇ ਐਮੀ ਨੂੰ ਦਿੱਤੀ ਜਨਮਦਿਨ ਦੀ ਵਧਾਈ

singer veet baljit image image source- instagram

ਇਸ ਮਿਊਜ਼ਿਕ ਐਬਲਮ ‘ਚ ਸੱਤ ਗੀਤ ਹੋਣਗੇ ਜਿਨ੍ਹਾਂ ਦਾ ਨਾਂਅ ਯੂਰੀਆ, ਸਰਾਭਾ, ਪਿੰਡ, ਵਾਜਾ, ਮਾਂ, ਕਾਉਕਿਆਂ ਵਾਲਾ,  ਦਿੱਲੀ ਗੀਤ ਸੁਣਨ ਨੂੰ ਮਿਲਣਗੇ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਵੀਤ ਬਲਜੀਤ ਨੂੰ ਦੇ ਰਹੇ ਨੇ। ਇਸ ਮਿਊਜ਼ਿਕ ਐਲਬਮ ਦੇ ਸਾਰੇ ਗੀਤ ਖੁਦ ਵੀਤ ਬਲਜੀਤ ਨੇ ਹੀ ਲਿਖੇ ਤੇ ਮਿਊਜ਼ਿਕ ਹੋਵੇਗਾ ਨਿੱਕ ਧਾਮੂ ਦਾ । ਇਹ ਪੂਰੀ ਐਲਬਮ 19 ਮਈ ਨੂੰ ਰਿਲੀਜ਼ ਹੋਵੇਗੀ।

veet baljit and singer shipra goyal image source- instagram

ਜੇ ਗੱਲ ਕਰੀਏ ਵੀਤ ਬਲਜੀਤ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਨ੍ਹਾਂ ਦਾ ਗਾਇਕਾ ਸ਼ਿਪਰਾ ਗੋਇਲ ਦੇ ਨਾਲ ਡੀਡੀ1 ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਵਧੀਆ ਗੀਤਕਾਰ ਵੀ ਨੇ ਜਿਸ ਕਰਕੇ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਖੁਦ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ।

 

You may also like