
ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਜਿਸ ਨੂੰ ਇਨਸਾਫ ਦਿਵਾਉਣ ਦੇ ਲਈ ਬੀਤੇ ਦਿਨੀਂ ਕੈਂਡਲ ਮਾਰਚ ਕੱਢਿਆ ਗਿਆ ਸੀ । ਜਿਸ ਦਾ ਸਮਰਥਨ ਕਰਨ ਦੇ ਲਈ ਗਾਇਕ ਅੰਮ੍ਰਿਤ ਮਾਨ (Amrit Maan) ਵੀ ਪਹੁੰਚੇ । ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅੰਮ੍ਰਿਤ ਮਾਨ ਦੇ ਗਲ ਲੱਗ ਕੇ ਰੋ ਪਏ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਕਰ ਦਿੱਤਾ ਗਿਆ ਸੀ ।ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਸਿੱਧੂ ਨੂੰ ਇਨਸਾਫ ਦਿਵਾਉੇਣ ਦੇ ਲਈ ਪੂਰੀ ਇੰਡਸਟਰੀ ਇਕਜੁਟ ਹੋ ਚੁੱਕੀ ਹੈ । ਜਿਸ ਤੋਂ ਬਾਅਦ ਸਿੱਧੂ ਦੇ ਮਾਪਿਆਂ ਦੇ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਇਨ੍ਹਾਂ ਗਾਣਿਆਂ ਕਰਕੇ ਉਹ ਦੁਨੀਆ ਭਰ ‘ਚ ਮਸ਼ਹੂਰ ਸੀ । ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ, ਪਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ੳੇੁਸ ਨੇ ਆਪਣਾ ਵਿਆਹ ਵੀ ਕੈਂਸਲ ਕਰ ਦਿੱਤਾ ਸੀ ।

ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦੇ ਮਾਪੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੇ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਦੇ ਨਾਲ ਹੀ ਗਾਇਕ ਦੇ ਦੋਸਤ ਅਤੇ ਇੰਡਸਟਰੀ ਦੇ ਹੋਰ ਸਿਤਾਰੇ ਵੀ ਇਨਸਾਫ ਲਈ ਮੰਗ ਕਰ ਰਹੇ ਹਨ ।
View this post on Instagram