ਸਿੱਧੂ ਮੂਸੇਵਾਲਾ ਨੂੰ ਲੈ ਕੇ ਸਿੰਗਾ ਨੇ ਲਾਈਵ ਸ਼ੋਅ ਦੌਰਾਨ ਗੁੱਸੇ ‘ਚ ਕਿਹਾ ‘ਜਿਉਂਦਿਆਂ ਦੀ ਕਦਰ ਨਹੀਂ ਪਾਉਂਦੇ ਤੁਸੀਂ’

written by Shaminder | July 27, 2022

ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਬੇਸ਼ੱਕ ਦੋ ਮਹੀਨੇ ਦਾ ਸਮਾਂ ਹੋ ਗਿਆ ਹੈ, ਇਸ ਦੇ ਬਾਵਜੂਦ ਗਾਇਕ ਚਰਚਾ ‘ਚ ਬਣਿਆ ਹੋਇਆ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਕਈ ਲੋਕ ਉਸ ਨੂੰ ਬੁਰਾ ਭਲਾ ਆਖਦੇ ਸਨ । ਪਰ ਹੁਣ ਜਦੋਂ ਉਹ ਇਸ ਦੁਨੀਆ ‘ਤੇ ਨਹੀਂ ਰਿਹਾ ਤਾਂ ਲੋਕਾਂ ਵੱਲੋਂ ਉਸ ਦੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਉਸ ਦੀ ਯਾਦ ‘ਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

singga ,,.-m

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਲੈ ਕੇ ਭਾਵੁਕ ਹੋਏ ਗਾਇਕ ਕੰਵਰ ਗਰੇਵਾਲ, ਨੌਜਵਾਨਾਂ ਨੂੰ ਆਖੀ ਇਹ ਗੱਲ, ਵੇਖੋ ਵੀਡੀਓ

ਅਜਿਹੇ ਲੋਕਾਂ ‘ਤੇ ਗਾਇਕ ਸਿੰਗਾ ਨੇ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਨੇ ਆਪਣੇ ਇੱਕ ਸ਼ੋਅ ਦੇ ਦੌਰਾਨ ਕਿਹਾ ਕਿ “ਪਹਿਲਾਂ ਆਪਾਂ ਉਸਨੂੰ ਟ੍ਰੋਲ ਕਰਦੇ ਸੀ ਜਦੋਂ ਵੋਟਾਂ ਚੋਂ ਹਾਰਿਆ ਸੀ ਹੁਣ ਸਾਨੂੰ ਥਾਪੀਆਂ ਯਾਦ ਆਉਂਦੀਆਂ,ਜਦੋਂ ਬੰਦਾ ਜਿਉਂਦਾ ਓਦੋਂ ਕਦਰ ਨੀ ਪਾਉਂਦੇ ਤੁਸੀਂ”। ਸਿੰਘਾ ਦੀ ਇਸ ਪੋਸਟ ‘ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ।

sidhu Moosewala ,,,-min image From instagram

ਹੋਰ ਪੜ੍ਹੋ : ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਸਿੰਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

image From instagram

ਸਿੰਗਾ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿੰਗਾ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਜਲਦ ਹੀ ਸਿੰਗਾ ਸਾਰਾ ਗੁਰਪਾਲ ਅਤੇ ਸਵੀਤਾਜ ਬਰਾੜ ਦੇ ਨਾਲ ਫ਼ਿਲਮ ‘ਜ਼ਿੱੱਦੀ ਜੱਟ’ ‘ਚ ਨਜ਼ਰ ਆਉਣਗੇ ।

 

View this post on Instagram

 

A post shared by SirfPanjabiyat (@sirfpanjabiyat)

You may also like