ਪਾਕਿਸਤਾਨੀ ਕੁੜੀ ਦੀ ਵੀਡੀਓ ਨਾਲੋਂ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਜ਼ਿਆਦਾ ਪਸੰਦ ਹੈ ਸਮ੍ਰਿਤੀ ਇਰਾਨੀ ਨੂੰ

Reported by: PTC Punjabi Desk | Edited by: Rupinder Kaler  |  February 17th 2021 07:27 AM |  Updated: February 17th 2021 07:27 AM

ਪਾਕਿਸਤਾਨੀ ਕੁੜੀ ਦੀ ਵੀਡੀਓ ਨਾਲੋਂ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਜ਼ਿਆਦਾ ਪਸੰਦ ਹੈ ਸਮ੍ਰਿਤੀ ਇਰਾਨੀ ਨੂੰ

ਭਾਰਤ ਵਿੱਚ ਏਨੀਂ ਦਿਨੀਂ ਇੱਕ ਪਾਕਿਸਤਾਨੀ ਕੁੜੀ ਦਾ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਇਹ ਕੁੜੀ ਪਹਿਲਾਂ ਆਪਣੀ ਕਾਰ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹੈ, ਇਹ ਸਾਡੀ ਕਾਰ ਹੈ, ਫਿਰ ਆਪਣੇ ਦੋਸਤਾਂ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਇਹ ਅਸੀਂ ਹਾਂ ਤੇ ਪਾਰਟੀ ਚੱਲ ਰਹੀ ਹੈ ।

ਹੋਰ ਪੜ੍ਹੋ :

ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗੈਰੀ ਸੰਧੂ, ਦੱਸਿਆ ‘ਹੁਣ ਕੋਈ ਨਹੀਂ ਪੁੱਛਦਾ ਰੋਟੀ ਖਾਧੀ ਕਿ ਨਹੀਂ’

ਜਾਨ੍ਹਵੀ ਕਪੂਰ ਅਤੇ ਰਾਜ ਕੁਮਾਰ ਰਾਓ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ

ਇਸ ਵੀਡੀਓ ਤੇ ਬਹੁਤ ਸਾਰੇ ਮੀਮ ਤੇ ਜੋਕ ਬਣ ਰਹੇ ਹਨ । ਇਸ ਵੀਡੀਓ ਨੂੰ ਹਰ ਵੀਡੀਓ ਪਲੇਟਫਾਰਮ ਤੇ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਕਮੈਂਟ ਕੀਤਾ ਹੈ । ਉਹਨਾਂ ਨੇ ਇਸ ਵੀਡੀਓ ਦੀ ਤਾਰੀਫ ਕਰਨ ਦੀ ਬਜਾਏ ਇਸ ਦੀ ਅਲੋਚਨਾ ਕੀਤੀ ਹੈ ।

ਉਹਨਾਂ ਨੇ ਇਸ ਵੀਡੀਓ ਨਾਲੋਂ ਸ਼ਹਿਨਾਜ਼ ਗਿੱਲ ਦੀ ਵੀਡੀਓ ‘ਸਾਡਾ ਕੁੱਤਾ ਟੌਮੀ’ ਵਾਲੇ ਵੀਡੀਓ ਜ਼ਿਆਦਾ ਵਧੀਆ ਦੱਸਿਆ ਹੈ । ਸਮ੍ਰਿਤੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਦਾ ਟੌਮੀ ਵਾਲਾ ਵੀਡੀਓ ਬਹੁਤ ਹੀ ਵਾਇਰਲ ਹੋਇਆ ਹੈ । ਦਰਅਸਲ ਇਹ ਵੀਡੀਓ ਬਿੱਗ ਬੌਸ ਸ਼ੋਅ ਦਾ ਹੈ ।


Popular Posts