‘ਲਹੂ ਦੀ ਆਵਾਜ਼’ ਗੀਤ ਨਾਲ ਚਰਚਾ ਵਿੱਚ ਆਈ Simiran Kaur Dhadli ਨੂੰ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਦਿੱਤਾ ਠੌਕਵਾਂ ਜਵਾਬ
‘ਲਹੂ ਦੀ ਆਵਾਜ਼’ ਗੀਤ ਨਾਲ ਚਰਚਾ ਵਿੱਚ ਆਈ Simiran Kaur Dhadli ਨੂੰ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਦਿੱਤਾ ਠੌਕਵਾਂ ਜਵਾਬ
Simiran Kaur Dhadli ਦਾ ਗਾਣਾ ‘ਲਹੂ ਦੀ ਆਵਾਜ਼’ ਸਭ ਤੋਂ ਚਰਚਿਤ ਗੀਤ ਰਿਹਾ ਹੈ । ਇਸ ਗੀਤ ਨੇ ਉਹਨਾਂ ਲੋਕਾਂ ਨੂੰ ਵਲੇਟੇ ਵਿੱਚ ਲਿਆ ਸੀ ਜਿਹੜੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਲਈ ਕੁਝ ਵੀ ਕਰਦੇ ਹਨ । ਇਹ ਗੀਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਸੀ, ਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ । ਸਿਮਰਨ ਦੇ ਇਸ ਗਾਣੇ ਦਾ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਹੈ । ਉਸ ਨੇ ਵੀ ਗਾਣਾ ਰਿਲੀਜ ਕਰਕੇ ਸਿਮਰਨ ਨੂੰ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ ।

ਹੋਰ ਪੜ੍ਹੋ :
ਗੁਰਲੇਜ ਅਖਤਰ ਅਤੇ ਰਣਜੀਤ ਸੁੱਖ ਦੀ ਆਵਾਜ਼ ‘ਚ ਨਵਾਂ ਗੀਤ ‘ਸਾਊਲ ਮੇਟ’ ਰਿਲੀਜ਼

Surleen ਦਾ ਨਵਾਂ ਗਾਣਾ 'ਵ੍ਹਾਈਟ ਬਲੱਡ' ਸਿਮਰਨ ਦੁਆਰਾ ਕੀਤੀਆਂ ਸਾਰੀਆਂ ਟਿੱਪਣੀਆਂ ਦਾ ਸਿੱਧਾ ਜਵਾਬ ਦਿੰਦਾ ਹੈ । 'ਲਾਹੂ ਦੀ ਆਵਾਜ਼' ਗੀਤ ਵਿੱਚ ਉਹਨਾਂ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ ਜਿਹੜੀਆਂ ਪੈਸੇ ਦੇ ਲਈ 'ਛੋਟੇ' ਕੱਪੜੇ ਪਾ ਕੇ ਆਪਣੇ ਜਿਸਮ ਦੀ ਨੁੰਮਾਇਸ਼ ਕਰਦੀਆਂ ਹਨ । ਸਿਮਰਨ ਨੇ ਅਜਿਹੀਆਂ ਕੁੜੀਆਂ ਨੂੰ 'ਬਦਕਾਰ' ਅਤੇ 'ਡੁੱਬ ਕੇ ਮਰਜਾ' ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਸੀ ।
ਇਸ ਗੀਤ ਦੇ ਵੀਡੀਓ ਵਿੱਚ ਸਿਮਰਨ ਨੇ ਸੁਰਲੀਨ, ਜਸਨੀਤ, ਮੀਤੀ ਕਲਹੇਰ, ਮੂਸ ਜੱਟਾਨਾ ਅਤੇ ਹੋਰਾਂ ਕਈ ਸੋਸ਼ਲ ਮੀਡੀਆ ਸਟਾਰ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਸੀ । ਹੁਣ ਸਿਰਮਨ ਨੂੰ ਜਵਾਬ ਦੇਣ ਲਈ ਸੁਰਲੀਨ ਨੇ ਨਵਾਂ ਗਾਣਾ ‘White Blood ਰਿਲੀਜ਼ ਕੀਤਾ ਹੈ ।
View this post on Instagram
ਇਸ ਗਾਣੇ ਵਿੱਚ ਸੁਰਲੀਨ ਨੇ ਕਿਹਾ ਕਿ ਕਿਸੇ ਨੂੰ ਆਪਣੇ ਜਿਸਮ ਦੀ ਨੁੰਮਾਇਸ਼ ਕਰਨ ਦਾ ਸ਼ੌਂਕ ਨਹੀਂ ਹੁੰਦਾ, ਕਿਸੇ ਦੀ ਮਜ਼ਬੂਰੀ ਵੀ ਹੁੰਦੀ ਹੈ, ਤੇ ਉਹ ਕਿਸੇ ਨੂੰ ਮੁਫਤ ਦੀ ਸਲਾਹ ਦੇਣ ਦੀ ਕੋਸ਼ਿਸ਼ ਨਾਂ ਕਰੇ । ਸੁਰਲੀਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਆਪਣੀ ਬਿਮਾਰੀ ਕਰਕੇ ਵੀਲ੍ਹ ਚੇਅਰ ‘ਤੇ ਹਨ । ਕੋਈ ਵੀ ਉਸ ਦੇ ਪਿਤਾ ਦੀਆਂ ਦਵਾਈਆਂ ਖਰੀਦਣ ਵਿੱਚ ਮਦਦ ਨਹੀਂ ਕਰੇਗਾ ਇਸ ਕਰਕੇ ਉਹ ਕਿਸੇ ਨੂੰ ਵੀ ਮੁਫਤ ਦੀ ਸਲਾਹ ਨਾਂ ਦੇਵੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
