ਸੋਨਾਕਸ਼ੀ ਸਿਨ੍ਹਾ ਨੇ ਵਿਆਹ ਤੋਂ ਪਹਿਲਾਂ ਕੱਟਵਾ ਲਏ ਸਿਰ ਦੇ ਵਾਲ? ਤਸਵੀਰ ਹੋ ਰਹੀ ਵਾਇਰਲ

written by Shaminder | August 18, 2022 10:31am

ਸੋਨਾਕਸ਼ੀ ਸਿਨ੍ਹਾ (Sonakashi Sinha) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰਾ ਆਪਣੇ ਸਿਰ ਦੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਤਸਵੀਰ ਜਿਉਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਲੋਕਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਕਸ਼ੀ ਸਿਨ੍ਹਾ ਆਪਣੇ ਸਿਰ ਦੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ ।

Sonakashi sinha,- image From instagram

ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਜਹਾਜ ‘ਚ ਮਸਤੀ ਕਰਦੀ ਆਈ ਨਜਰ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਵੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹਨ ਅਤੇ ਪੁੱਛ ਰਹੇ ਹਨ ਕਿ ਸੋਨਾਕਸ਼ੀ ਨੇ ਇਸ ਤਰ੍ਹਾਂ ਕਿਉਂ ਕੀਤਾ । ਸੋਨਾਕਸ਼ੀ ਸਿਨ੍ਹਾ ਪਿਛਲੇ ਦਿਨੀਂ ਵੀ ਉਸ ਵੇਲੇ ਚਰਚਾ ‘ਚ ਆ ਗਈ ਸੀ । ਜਦੋਂ ਉਸ ਦੀ ਸਲਮਾਨ ਖ਼ਾਨ ਦੇ ਨਾਲ ਵਿਆਹ ਨੂੰ ਲੈ ਕੇ ਖ਼ਬਰਾਂ ਵਾਇਰਲ ਹੋਈਆਂ ਸਨ । ਇਨ੍ਹਾਂ ਖ਼ਬਰਾਂ ‘ਚ ਹਾਲਾਂਕਿ ਕੋਈ ਵੀ ਸਚਾਈ ਨਹੀਂ ਸੀ ।

Sonakashi sinha,,,- image From instagram

ਹੋਰ ਪੜ੍ਹੋ :  ਸੋਨਾਕਸ਼ੀ ਸਿਨ੍ਹਾ ਦੇ ਫੈਨ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ, ਫੈਨ ਦੀ ਹਰਕਤ ਵੇਖ ਕੇ ਉੱਡੇ ਅਦਾਕਾਰਾ ਦੇ ਹੋਸ਼

ਹੁਣ ਮੁੜ ਤੋਂ ਅਦਾਕਾਰਾ ਦੀ ਇਸ ਵਾਇਰਲ ਤਸਵੀਰ ਨੇ ਸਨਸਨੀ ਫੈਲਾ ਦਿੱਤੀ ਹੈ । ਮਿਲੀ ਜਾਣਕਾਰੀ ਮੁਤਾਬਕ ਇਹ ਤਸਵੀਰ ਫੇਕ ਹੈ ਅਤੇ ਇਹ ਤਸਵੀਰ ਇਸੇ ਸਾਲ ਅਪ੍ਰੈਲ ‘ਚ ਵੀ ਵਾਇਰਲ ਹੋਈ ਸੀ । ਸੋਨਾਕਸ਼ੀ ਸਿਨ੍ਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਦੱਸ ਦਈਏ ਕਿ ਅਦਾਕਾਰਾ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰਾ ਸ਼ਤਰੂਘਨ ਸਿਨ੍ਹਾ ਦੀ ਧੀ ਹੈ । ਸ਼ਤਰੂਘਨ ਸਿਨ੍ਹਾ ਵੀ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਜ਼ਮਾਨੇ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਅਦਾਕਾਰ ਹੋਣ ਦੇ ਨਾਲ ਨਾਲ ਸਿਆਸੀ ਆਗੂ ਵੀ ਹਨ ।

 

View this post on Instagram

 

A post shared by Sonakshi Sinha (@aslisona)

You may also like