ਸੋਨਾਲੀ ਬੇਂਦਰੇ ਨੇ ਆਪਣੇ ਪੁੱਤਰ ਦੇ ‘Sweet 16’ ਬਰਥਡੇਅ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | August 11, 2021

ਬਾਲੀਵੁੱਡ ਜਗਤ ਦੀ ਸੁਪਰ ਫਾਇਟਰ ਵੂਮੈਨ ਸੋਨਾਲੀ ਬੇਂਦਰੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੀ ਹਾਂ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦੀ ਬੀਮਾਰੀ ਨੂੰ ਮਾਤ ਦੇ ਕੇ ਹੁਣ ਆਪਣੀ ਨਾਰਮਲ ਜ਼ਿੰਦਗੀ ਜਿਉਂ ਰਹੀ ਹੈ। ਅੱਜ ਉਨ੍ਹਾਂ ਨੇ ਆਪਣੇ ਬੇਟੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

raveer behl image image source- instagram

ਹੋਰ ਪੜ੍ਹੋ : ਬਾਲੀਵੁੱਡ ਐਕਟਰ ਜਾਵੇਦ ਜਾਫਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਖੁਸ਼ੀ, ਇਸ ਦਿਨ ਰਿਲੀਜ਼ ਹੋਵੇਗੀ ਨਵੀਂ ਮਿਊਜ਼ਿਕ ਐਲਬਮ ‘𝐌𝐎𝐎𝐍𝐂𝐇𝐈𝐋𝐃 𝐄𝐑𝐀’

inside image of sonali bendre-min image source- instagram

ਜੀ ਹਾਂ 11 ਅਗਸਤ ਯਾਨੀ ਕਿ ਅੱਜ ਦੇ ਦਿਨ ਹੀ ਉਹ ਪਹਿਲੀ ਵਾਰ ਮਾਂ ਬਣੀ ਸੀ। ਅੱਜ ਉਨ੍ਹਾਂ ਦੇ ਪੁੱਤਰ ਰਣਵੀਰ ਬਹਿਲ (Ranveer Behl) ਦਾ ਬਰਥਡੇਅ ਹੈ। ਆਪਣੇ ਪੁੱਤਰ ਦੇ 16ਵੇਂ ਜਨਮਦਿਨ ਨੂੰ ਖ਼ਾਸ ਮਨਾਉਂਦੇ ਹੋਏ ਉਨ੍ਹਾਂ ਨੇ ਤਸਵੀਰਾਂ ਦੇ ਨਾਲ ਬਣਾਇਆ ਇੱਕ ਵੀਡੀਓ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘Boy turned man 😃 #Sweet16 @rockbehl’। ਇਸ ਪੋਸਟ ਉੱਤੇ ਫ਼ਿਲਮੀ ਹਸਤੀਆਂ ਤੇ ਕਲਾਕਾਰ ਵੀ ਕਮੈਂਟ ਕਰਕੇ ਰਣਵੀਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

happy birthday ranveer behl commnents-min image source- instagram

ਸੋਨਾਲੀ ਦਾ ਸਾਲ 2002 ਵਿੱਚ ਫ਼ਿਲਮ ਨਿਰਦੇਸ਼ਕ ਗੋਲਡੀ ਬਹਿਲ ਨਾਲ ਵਿਆਹ ਹੋ ਗਿਆ ਸੀ ਤੇ ਸਾਲ 2005 ‘ਚ ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਮਸ਼ਹੂਰ ਅਦਾਕਾਰਾ ਸੋਨਾਲੀ ਬੇਂਦਰੇ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਆਗ, ਸਰਫਰੋਸ਼ , ਡੁਪਲਿਕੇਟ,ਦਿਲਜਲੇ,ਸਪੂਤ, ਅੰਗਾਰੇ, ਜ਼ਖਮ  ਵਰਗੀਆਂ ਫਿਲਮਾਂ ਵਿਚ ਅਭਿਨੈ ਕੀਤਾ ਹੈ।

inside image of raveer behal image source- instagram

 

 

View this post on Instagram

 

A post shared by Sonali Bendre (@iamsonalibendre)

You may also like