ਸਭ ਤੋਂ ਮਹਿੰਗੀਆਂ ਹੀਰੋਇਨਾਂ ਦੀ ਲਿਸਟਮ‘ਚ ਸ਼ਾਮਿਲ ਹੈ ਸੋਨਮ ਬਾਜਵਾ, ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ

Written by  Shaminder   |  January 12th 2023 06:45 PM  |  Updated: January 12th 2023 06:45 PM

ਸਭ ਤੋਂ ਮਹਿੰਗੀਆਂ ਹੀਰੋਇਨਾਂ ਦੀ ਲਿਸਟਮ‘ਚ ਸ਼ਾਮਿਲ ਹੈ ਸੋਨਮ ਬਾਜਵਾ, ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ

ਸੋਨਮ ਬਾਜਵਾ (Sonam Bajwa) ਪੰਜਾਬੀ ਇੰਡਸਟਰੀ ਦੀਆਂ ਪ੍ਰਸਿੱਧ ਹੀਰੋਇਨਾਂ (Actress) ‘ਚੋਂ ਇੱਕ ਹੈ । ਉਸਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੁਣ ਤੱਕ ਉਹ ਕਈ ਵੱਡੇ ਕਲਾਕਾਰਾਂ ਦੇ ਨਾਲ ਨਜ਼ਰ ਆ ਚੁੱਕੀ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ । ਇਸ ਦੇ ਨਾਲ ਹੀ ਉਨ੍ਹਾਂ ਦੀ ਕਮਾਈ ਦੇ ਬਾਰੇ ਵੀ ਦੱਸਾਂਗੇ ।

Image Source : Instagram

ਹੋਰ ਪੜ੍ਹੋ : ਬੱਬੂ ਮਾਨ ਦਾ ਫੈਨ ਪੇਜ ਬਣਾ ਕੇ ਇਹ ਸ਼ਖਸ ਕੱਢਦਾ ਸੀ ਸਿੱਧੂ ਮੂਸੇਵਾਲਾ ਨੂੰ ਗਾਲਾਂ, ਨੌਜਵਾਨਾਂ ਨੇ ਕਿਹਾ ‘ਇਨ੍ਹਾਂ ਚੁੱਕਣ ਵਾਲਿਆਂ ਕਾਰਨ….’

ਸੋਨਮ ਬਾਜਵਾ ਦਾ ਜਨਮ ਉੱਤਰਾਖੰਡ ਦੇ ਨੈਨੀਤਾਲ ‘ਚ ਹੋਇਆ ਸੀ । ਪਰ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਵੱਡੀ ਹੋ ਕੇ ਉਹ ਅਦਾਕਾਰਾ ਬਣੇਗੀ । ਉਸ ਨੇ ਬਤੌਰ ਏਅਰ ਹੋਸਟੈੱਸ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸੇ ਦੌਰਾਨ ਉਸ ਨੇ ਕਈ ਬਿਊਟੀ ਕਾਂਟੈਸਟ ‘ਚ ਭਾਗ ਲਿਆ ਸੀ ।

Sonam Bajwa-

ਹੋਰ ਪੜ੍ਹੋ : ਅਦਾਕਾਰ ਰਾਜੀਵ ਠਾਕੁਰ ਦੇ ਫੈਨ ਦਾ ਸੈਲਫੀ ਲੈਣ ਦੌਰਾਨ ਇੱਕ ਸ਼ਖਸ ਨੇ ਖੋਹਿਆ ਮੋਬਾਈਲ, ਦਰਬਾਰ ਸਾਹਿਬ ‘ਚ ਮੱਥਾ ਟੇਕਣ ਗਿਆ ਸੀ ਅਦਾਕਾਰ

ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈਣ ਦੇ ਦੌਰਾਨ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਆਫਰ ਮਿਲਿਆ । ਉਸ ਨੇ ਬੈਸਟ ਆਫ਼ ਲਕ ‘ਚ ਕੰਮ ਕੀਤਾ ਪਰ ਅਸਲ ਪਛਾਣ ਉਸ ਨੂੰ ‘ਪੰਜਾਬ 1984’ ਦੇ ਨਾਲ ਮਿਲੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਨਜ਼ਰ ਆਏ ਸਨ । ਜਿਸ ਤੋਂ ਬਾਅਦ ਸੋਨਮ ਬਾਜਵਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।

pollywood actress sonam bajwa

ਅੱਜ ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਨਾਮੀ ਹੀਰੋਇਨਾਂ ਦੀ ਸੂਚੀ ‘ਚ ਸ਼ਾਮਿਲ ਹੈ । ਉਨ੍ਹਾਂ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਉਸਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੀ ਨੈੱਟ ਵਰਥ ੪ ਮਿਲੀਅਨ ਡਾਲਰ ਹੈ ਯਾਨੀ ਕਿ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਨੈੱਟ ਵਰਥ ੨੮ ਕਰੋੜ ਰੁਪਏ ਹੈ। ਉਹ ਪੰਜਾਬੀ ਇੰਡਸਟਰੀ ਦੀਆਂ ਮਹਿੰਗੀਆਂ ਹੀਰੋਇਨਾਂ ‘ਚ ਸ਼ੁਮਾਰ ਹੈ ।

 

View this post on Instagram

 

A post shared by Sonam Bajwa (@sonambajwa)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network