
ਬੀਤੇ ਦਿਨ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ (Karva Chauth 2022) ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ । ਸ਼ਿਲਪਾ ਸ਼ੈੱਟੀ, ਕੈਟਰੀਨਾ ਕੈਫ, ਰਵੀਨਾ ਟੰਡਨ ਸਣੇ ਕਈ ਹੀਰੋਇਨਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ । ਅਨਿਲ ਕਪੂਰ ਦੇ ਘਰ ਪੂਜਾ ਕਰਨ ਦੇ ਲਈ ਕਈ ਹੀਰੋਇਨਾਂ ਪਹੁੰਚੀਆਂ ਸਨ । ਸੁਨੀਤਾ ਕਪੂਰ ਨੇ ਵੀ ਅਨਿਲ ਕਪੂਰ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਕਰਵਾ ਚੌਥ ਤੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਜੋੜੀ ਨੂੰ ਕੀਤਾ ਜਾ ਰਿਹਾ ਪਸੰਦ
ਪਰ ਉਨ੍ਹਾਂ ਦੀ ਵੱਡੀ ਧੀ ਸੋਨਮ ਕਪੂਰ ਨੇ ਵਰਤ ਨਹੀਂ ਰੱਖਿਆ । ਸੋਨਮ ਕਪੂਰ (Sonam Kapoor) ਦਾ ਕਹਿਣਾ ਹੈ ਕਿ ਹੈ ਕਿ ‘ਮੇਰੇ ਪਤੀ ਨੂੰ ਕਰਵਾ ਚੌਥ ਪਸੰਦ ਨਹੀਂ ਹੈ।ਉਸ ਦਾ ਮੰਨਣਾ ਹੈ ਕਿ ਵਰਤ ਸਿਰਫ ਰੁਕ-ਰੁਕ ਕੇ ਰੱਖਣਾ ਚਾਹੀਦਾ ਹੈ, ਇਸ ਲਈ ਮੈਂ ਇਸਨੂੰ ਕਦੇ ਨਹੀਂ ਰੱਖਿਆ!

ਹੋਰ ਪੜ੍ਹੋ : ਕਰਵਾ ਚੌਥ ਦੇ ਮੌਕੇ ਸ਼ਰਧਾ ਆਰਿਆ ਨੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਵੀਡੀਓ ਹੋ ਰਿਹਾ ਵਾਇਰਲ
ਉਸ ਦਾ ਕਹਿਣਾ ਹੈ ਕਿ ‘ਅਸੀਂ ਦੋਵੇਂ ਪ੍ਰੰਪਰਾਵਾਂ ਅਤੇ ਤਿਉਹਾਰਾਂ ‘ਚ ਵਿਸ਼ਵਾਸ਼ ਰੱਖਦੇ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੀ ਮੰਮੀ ਇਸ ਨੂੰ ਮਨਾਉਣਾ ਪਸੰਦ ਕਰਦੀ ਹੈ ਪਰ ਮੈਨੂੰ ਇਸ ਮੌਕੇ ਇਸ ਦਾ ਹਿੱਸਾ ਬਣਨਾ ਅਤੇ ਸੱਜਣਾ ਫੱਬਣਾ ਬਹੁਤ ਪਸੰਦ ਹੈ ।ਇਸ ਦੇ ਨਾਲ ਹੀ ਅਦਾਕਾਰਾ ਨੇ ਸਭ ਨੂੰ ਇਸ ਮੌਕੇ ‘ਤੇ ਵਧਾਈ ਵੀ ਦਿੱਤੀ ।

ਸੋਸ਼ਲ ਮੀਡੀਆ ‘ਤੇ ਸੋਨਮ ਕਪੂਰ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਸਾਂਝੀਆਂ ਕੀਤੀਆਂ ਸਨ ।
View this post on Instagram