ਸੋਨਮ ਕਪੂਰ ਅੱਜ ਮਨਾ ਰਹੀ ਹੈ ਮੈਰਿਜ ਐਨੀਵਰਸਰੀ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

written by Rupinder Kaler | May 08, 2021 06:29pm

ਸੋਨਮ ਕਪੂਰ ਦੀ ਅੱਜ ਵੈਡਿੰਗ ਐਨੀਵਰਸਰੀ ਹੈ, 8 ਮਈ 2018 ਉਸ ਨੇ ਆਪਣੇ ਬੁਆਏ-ਫ੍ਰੈਂਡ ਨਾਲ ਵਿਆਹ ਕਰਵਾਇਆ ਸੀ । ਅੱਜ ਸੋਨਮ ਕਪੂਰ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾ ਰਹੀ ਹੈ। ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ।

sonam kapoor Pic Courtesy: Instagram

ਹੋਰ ਪੜ੍ਹੋ :

ਸਵੀਤਾਜ ਬਰਾੜ ਨੇ ਆਪਣੀ ਨਵੀਂ ਫ਼ਿਲਮ ‘ਫਿਕਰ ਕਰੋ-ਨਾ’ ਦਾ ਫ੍ਰਸਟ ਲੁੱਕ ਕੀਤਾ ਸਾਂਝਾ

Sonam Kapoor Marriage As Per Sikh Rituals Pic Courtesy: Instagram

ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫਿਲਮ ‘ਪ੍ਰੇਮ ਰਤਨ ਧਨ ਪਾਓ’ ਦੇ ਪ੍ਰਮੋਸ਼ਨ ਦੌਰਾਨ ਹੋਈ ਸੀ। ਇਸ ਬਾਰੇ ਸੋਨਮ ਨੇ ਖ਼ੁਦ ਆਪਣੇ ਇੰਸਟਾ ਲਾਈਵ ’ਤੇ ਦੱਸਿਆ ਸੀ। ਸੋਨਮ ਨੇ ਦੱਸਿਆ ਸੀ ਕਿ ‘ਮੈਂ ਆਨੰਦ ਨੂੰ ਮਿਲੀ, ਜਦੋਂ ਮੈਂ ‘ਪ੍ਰੇਮ ਰਤਨ ਧਨ ਪਾਓ’ ਦਾ ਪ੍ਰਮੋਸ਼ਨ ਕਰ ਰਹੀ ਸੀ। ਮੇਰੀ ਦੋਸਤ ਮੈਨੂੰ ਉਸਦੇ ਬੈਸਟ ਫ੍ਰੈਂਡ ਨਾਲ ਮਿਲਵਾ ਰਹੀ ਸੀ। ਮੈਂ ਉਸ ਨਾਲ ਪੂਰੀ ਸ਼ਾਮ ਗੱਲ ਕਰਦੀ ਰਹੀ।

Sonam kapoor celebrates her 34th birthday today interesting facts Pic Courtesy: Instagram

ਸਾਲ 2014 ’ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਸਰੇ ਨੂੰ ਫੇਸਬੁੱਕ ’ਤੇ ਐਡ ਕਰ ਲਿਆ। ਇਸਤੋਂ ਬਾਅਦ ਦੋਵੇਂ ਇਕ-ਦੂਸਰੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਕਦੋਂ ਪਿਆਰ ’ਚ ਬਦਲ ਗਈ ਪਤਾ ਹੀ ਨਹੀਂ ਲੱਗਾ।

You may also like