
ਸੋਨਮ ਕਪੂਰ (Sonam Kapoor) ਆਪਣੇ ਪਤੀ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਤੀ ਦੇ ਨਾਲ ਸਵੇਰ ਦੀ ਸੈਰ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਲਈ ਕੁਝ ਜਜ਼ਬਾਤ ਵੀ ਸਾਂਝੇ ਕੀਤੇ ਹਨ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮ ਦਿਨ, ਪੁੱਤਰ ਨੂੰ ਰਵਨੀਤ ਗਰੇਵਾਲ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਪਤੀ ਦੇ ਨਾਲ ਸਵੇਰ ਦੀ ਸੈਰ, ਇਹ ਪਿਛਲੇ ਕੁਝ ਮਹੀਨਿਆਂ ਦੌਰਾਨ ਸੱਚਮੁੱਚ ਕਦਰ ਕਰਨ ਅਤੇ ਸਮਝਣ ਦੇ ਯੋਗ ਹੋ ਗਈ ਹਾਂ ਕਿ ਮੈਨੂੰ ਸ਼ਾਨਦਾਰ ਸਾਥੀ ਅਤੇ ਪਤੀ ਮਿਲਿਆ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਜੋ ਮੇਰੀਆਂ ਜ਼ਰੂਰਤਾਂ ਨੂੰ ਆਪਣੇ ਤੋਂ ਉੱਪਰ ਰੱਖਣ ਲਈ ਅਤੇ ਮੇਰੀ ਸਿਹਤ ਅਤੇ ਖੁਸ਼ੀ ਬਾਰੇ ਏਨਾਂ ਜ਼ਿਆਦਾ ਖਿਆਲ ਰੱਖਣ ਦੇ ਲਈ ਆਨੰਦ ਆਹੁਜਾ ਤੁਹਾਡਾ ਧੰਨਵਾਦ। ਮੈਨੂੰ ਪਤਾ ਸੀ ਕਿ ਤੁਸੀਂ ਇੱਕ ਮਹਾਨ ਪਿਤਾ ਹੋਵੋਗੇ, ਪਰ ਤੁਸੀਂ ਸਮਝ ਗਏ ਕਿ ਇੱਕ ਚੰਗਾ ਪਿਤਾ ਹੋਣਾ, ਸਭ ਤੋਂ ਪਹਿਲਾਂ ਤੁਹਾਡੇ ਲਈ ਸਭ ਤੋਂ ਵਧੀਆ ਪਤੀ ਬਣਨਾ ਹੈ।

ਮੈਂ ਤੁਹਾਨੂੰ ਪਿਆਰ ਕਰਦੀ ਹਾਂ’।ਸੋਨਮ ਕਪੂਰ ਦੀ ਇਸ ਪੋਸਟ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ । ਦੱਸ ਦਈਏ ਕਿ ਹਾਲ ਹੀ ‘ਚ ਇਸ ਜੋੜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਵੀ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।
View this post on Instagram