ਸੋਨੀਆ ਮਾਨ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਕੇ ਦਿੱਤਾ ਵਿਰੋਧੀਆਂ ਨੂੰ ਜਵਾਬ

Reported by: PTC Punjabi Desk | Edited by: Shaminder  |  November 17th 2021 12:46 PM |  Updated: November 17th 2021 12:54 PM

ਸੋਨੀਆ ਮਾਨ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਕੇ ਦਿੱਤਾ ਵਿਰੋਧੀਆਂ ਨੂੰ ਜਵਾਬ

ਸੋਨੀਆ ਮਾਨ (Sonia Mann) ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ (Farmers Protest) ਕਰ ਰਹੀ ਹੈ । ਪਰ ਹੁਣ ਉਨ੍ਹਾਂ ਦੇ ਵੱਲੋਂ ਕਿਸੇ ਸਿਆਸੀ ਪਾਰਟੀ ‘ਚ ਸ਼ਾਮਿਲ ਹੋਣ  ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਉਸ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ । ਜਿਸ ਤੋਂ ਬਾਅਦ ਅਦਾਕਾਰਾ (Actress)ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਕੇ ਇਸ ‘ਤੇ ਆਪਣਾ ਪੱਖ ਰੱਖਿਆ ਹੈ । ਇਸ ਦੇ ਨਾਲ ਹੀ ਉਸ ਨੇ ਆਪਣੇ ਵਿਰੋਧੀਆਂ ਨੂੰ ਵੀ ਕਰੜਾ ਜਵਾਬ ਦਿੱਤਾ ਹੈ ।

Sonia Mann image From instagram

ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਸਾਂਝਾ ਕੀਤਾ ਵੀਡੀਓ

ਸੋਨੀਆ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ‘ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਦਾ ਦਰਜਾ ਦਿੰਦਿਆਂ ਰਾਜਿਆਂ, ਮਹਾਰਾਜਿਆਂ ਤੇ ਗੁਰੂਆਂ, ਪੀਰਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ ।

Sonia Mann image From Instagram

ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ ਕੁਝ ਅਖ਼ਬਾਰੀ ਖ਼ਬਰਾਂ ਅਫਵਾਹਾਂ ਨੂੰ ਆਧਾਰ ਬਣਾ ਕੇ ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ’ ।

ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ । ਸੋਨੀਆ ਮਾਨ ਨੇ ਲਿਖਿਆ ਕਿ ਕਿਸਾਨ ਅੰਦੋਲਨ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੇ ਲਈ ਕੁਝ ਲੋਕ ਉਸ ‘ਤੇ ਨਿੱਜੀ ਹਮਲੇ ਕਰ ਰਹੇ ਹਨ । ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਉਹ ਕਿਸਾਨ ਮੋਰਚਾ ਜਿਸ ਨੂੰ ਕਾਮਯਾਬ ਕਰਨ ਦੇ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਉਨ੍ਹਾਂ ਲੋਕਾਂ ਨੇ ਉਸ ਨੂੰ ਪਲਾਂ ‘ਚ ਹੀ ਗੱਦਾਰ ਐਲਾਨ ਦਿੱਤਾ ਹੈ।

 


Popular Posts