ਮਾਂ ਨੂੰ ਯਾਦ ਕਰ ਭਾਵੁਕ ਹੋਏ ਸੋਨੂੰ ਸੂਦ, ਤਸਵੀਰ ਸਾਂਝੀ ਕਰ ਲਿਖਿਆ ’15 ਸਾਲ ਹੋ ਗਏ ਮਾਂ ਤੇਰੇ ਬਿਨ੍ਹਾਂ'

Written by  Shaminder   |  October 13th 2022 01:29 PM  |  Updated: October 13th 2022 01:29 PM

ਮਾਂ ਨੂੰ ਯਾਦ ਕਰ ਭਾਵੁਕ ਹੋਏ ਸੋਨੂੰ ਸੂਦ, ਤਸਵੀਰ ਸਾਂਝੀ ਕਰ ਲਿਖਿਆ ’15 ਸਾਲ ਹੋ ਗਏ ਮਾਂ ਤੇਰੇ ਬਿਨ੍ਹਾਂ'

ਸੋਨੂੰ ਸੂਦ (Sonu Sood) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ (Mother) ਦੀ ਇੱਕ ਤਸਵੀਰ (Pic) ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ 13-10-2007 ਅਤੇ ਅੱਜ 13-10-2022ਹੈ। ਤੇਰੇ ਬਿਨ੍ਹਾਂ 15  ਸਾਲ ਹੋ ਗਏ ਮਾਂ। ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਏਗੀ’ । ਦਰਅਸਲ ਸੋਨੂੰ ਸੂਦ ਨੇ ਇਹ ਵੀਡੀਓ ਆਪਣੀ ਮਾਂ ਦੀ ਬਰਸੀ ‘ਤੇ ਸਾਂਝਾ ਕੀਤਾ ਹੈ ।

sonu sood with mom Image Source: Instagram

ਹੋਰ ਪੜ੍ਹੋ : ਸੋਨੂੰ ਸੂਦ ਦੇ ਘਰ ਸਾਹਮਣੇ ਵਧ ਰਹੀ ਸਮੱਸਿਆਵਾਂ ਲੈ ਕੇ ਪਹੁੰਚੇ ਲੋਕਾਂ ਦੀ ਭੀੜ, ਵੇਖੋ ਵੀਡੀਓ

ਆਪਣੀ ਮਾਂ ਨੂੰ ਯਾਦ ਕਰਕੇ ਅਦਾਕਾਰ ਭਾਵੁਕ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਮਾਪਿਆਂ ਦੀ ਜ਼ਰੂਰਤ ਹਰ ਬੱਚੇ ਨੂੰ ਹੁੰਦੀ ਹੈ, ਬੱਚਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰ ਮਾਪਿਆਂ ਦੀ ਹਮੇਸ਼ਾ ਹੀ ਉਸ ਨੂੰ ਜ਼ਰੂਰਤ ਹੁੰਦੀ ਹੈ ।

Sonu sood Image Source : Instagram

ਹੋਰ ਪੜ੍ਹੋ : ਦਵਾਈਆਂ ਦੇ ਸਹਾਰੇ ਜਿਉਂਦੇ ਸਨ ਅਦਾਕਾਰ ਮਹਿਮੂਦ, ਸਭ ਨੂੰ ਹਸਾਉਣ ਵਾਲੇ ਮਹਿਮੂਦ ਦੀ ਆਪਣੀ ਜ਼ਿੰਦਗੀ ਸੀ ਤਣਾਅਪੂਰਨ

ਆਪਣੇ ਮਾਪਿਆਂ ਨੂੰ ਲੈ ਕੇ ਸੋਨੂੰ ਸੂਦ ਅਕਸਰ ਭਾਵੁਕ ਹੋ ਜਾਂਦੇ ਹਨ । ਮਾਪਿਆਂ ਦੇ ਦੂਰ ਹੋਣ ਦਾ ਦਰਦ ਉਹੀ ਸ਼ਖਸ ਸਮਝ ਸਕਦਾ ਹੈ ਜਿਸ ਦੇ ਮਾਪੇ ਉਸ ਤੋਂ ਹਮੇਸ਼ਾ ਲਈ ਦੂਰ ਹੋ ਗਏ ਹੋਣ ।ਸੋਨੂੰ ਸੂਦ ਵੀ ਆਪਣੇ ਮਾਤਾ ਜੀ ਨੂੰ ਬਹੁਤ ਹੀ ਮਿਸ ਕਰ ਰਹੇ ਹਨ ।

Also Read | Sidhu Moose Wala posthumously honoured with Dada Saheb Phalke Iconic Award Image Source: Instagram

ਕਿਉਂਕਿ ਪੰਦਰਾਂ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਸੀ । ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹ ਸਾਊਥ ਦੀਆਂ ਫ਼ਿਲਮਾਂ ‘ਚ ਵੀ ਦਿਖਾਈ ਦੇ ਚੁੱਕੇ ਹਨ ।

 

View this post on Instagram

 

A post shared by Sonu Sood (@sonu_sood)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network