
ਬਾਲੀਵੁੱਡ ਐਕਟਰ ਸੋਨੂੰ ਸੂਦ ਜਿਨ੍ਹਾਂ ਨੂੰ ਇੱਕ ਹੀਰੋ ਦੇ ਨਾਲ ਹੁਣ ਗਰੀਬਾਂ ਦੇ ਮਸੀਹਾ ਵੱਜੋਂ ਵੀ ਜਾਣਿਆ ਜਾਂਦਾ ਹੈ। ਜੀ ਹਾਂ ਉਹ ਸਮਾਜ ਪ੍ਰਤੀ ਆਪਣੀ ਸੇਵਾਵਾਂ ਦਿਲ ਤੋਂ ਨਿਭਾ ਰਹੇ ਨੇ। ਉਨ੍ਹਾਂ ਨੇ ਕੋਰੋਨਾ ਕਾਲ ਕਰਕੇ ਲੱਗੇ ਲਾਕ ਡਾਊਨ ‘ਚ ਗਰੀਬ ਤੇ ਲੋੜਵੰਦ ਲੋਕਾਂ ਦੀ ਖੂਬ ਸੇਵਾ ਕੀਤੀ ਹੈ। ਜਿਸ ਕਰਕੇ ਉਨ੍ਹਾਂ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਦੁਨੀਆ ਭਰ ‘ਚ ਹੋਈ ।


ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਡੋਸਾ ਬਨਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ 'ਚ ਉਹ ਹਰ ਕੰਮ ਨੂੰ ਕਰਨ ਦੀ ਅਹਿਮਿਅਤ ਦੇ ਰਹੇ ਨੇ। ਉਨ੍ਹਾਂ ਨੇ ਇਸ ਵੀਡੀਓ ਦੇ ਰਾਹੀਂ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜ਼ਿੰਦਗੀ ‘ਚ ਕੰਮ ਕਰਨਾ ਚਾਹੀਦਾ ਹੈ। ਇਹ ਵੀਡੀਓ ਬਹੁਤ ਦਿਲਚਸਪ ਹੈ, ਜਿਸ ਕਰਕੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਸੱਤ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

ਜੇ ਗੱਲ ਕਰੀਏ ਸੋਨੂੰ ਸੂਦ ਨੇ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਐਕਟਰ ਦੇ ਸਮਾਜ ਸੇਵੀ ਕੰਮਾਂ ਦੇ ਲਈ ਸਪਾਈਸ ਜੈੱਟ ਨੇ ਖਾਸ ਢੰਗ ਦੇ ਨਾਲ ਸੋਨੂੰ ਸੂਦ ਨੂੰ ਸਲਾਮ ਕੀਤਾ। ਸਪਾਈਸ ਜੈੱਟ ਨੇ ਆਪਣੀ ਬੋਇੰਗ 737 ‘ਤੇ ਸੋਨੂੰ ਸੂਦ ਦੀ ਇੱਕ ਵੱਡੀ ਤਸਵੀਰ ਤੇ ਨਾਂਅ ਉਕੇਰਿਆ ਹੈ।
View this post on Instagram