
ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਵਿਆਹੁਤਾ ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਲੰਮੀ ਉਮਰ ਦੀ ਦੁਆ ਕੀਤੀ । ਬਾਲੀਵੁੱਡ ਸੈਲੇਬ੍ਰੇਟੀਜ਼ ਨੇ ਵੀ ਇਸ ਮੌਕੇ ਵਰਤ ਰੱਖਿਆ । ਅਦਾਕਾਰਾ ਈਸ਼ਾ ਦਿਓਲ(Esha Deol) ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ।

ਹੋਰ ਪੜ੍ਹੋ : ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ
ਇਸ ਮੌਕੇ ਉਸ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਤੁਹਾਡੇ ਲਈ ਇਹ ਵਰਤ ਜਾਂ ਪ੍ਰੰਪਰਾ ਹੋਵੇਗੀ, ਪਰ ਮੇਰੇ ਲਈ ਇਹ ਪਿਆਰ ਭਾਵਨਾ, ਕੁਰਬਾਨੀ ਅਤੇ ਨਿਰਸਵਾਰਥਤਾ ਦੀ ਭਾਵਨਾ ਹੈ ਜਿਸਦਾ ਮੈਂ ਜਸ਼ਨ ਅਤੇ ਕਦਰ ਕਰਦਾ ਹਾਂ।

ਇਹ ਮੈਨੂੰ ਕਿਸੇ ਦੁਆਰਾ ਪਿਆਰ ਕੀਤੇ ਜਾਣ ਅਤੇ ਉਸ ਪਿਆਰ ਨੂੰ ਸਾਂਝਾ ਕਰਨ ਲਈ ਮੇਰੀ ਜ਼ਿੰਦਗੀ ਵਿੱਚ ਕਿਸੇ ਖਾਸ ਵਿਅਕਤੀ ਹੋਣ ਦੀ ਭਾਵਨਾ ਬੇਚੈਨ ਕਰਦੀ ਹਾਂ ਹਾਲਾਂਕਿ ਮੈਂ 'ਵਰਤ' ਦੀ ਰੀਤ ਦੀ ਪਾਲਣਾ ਕਰਦੀ ਹਾਂ ਹਾਂ ਅਤੇ ਬਾਅਦ ਵਿੱਚ ਦਾਵਤ ਕਰਦੀ ਹਾਂ’ ।
View this post on Instagram
ਇਸ ਤੋਂ ਇਲਾਵਾ ਪੰਜਾਬੀ ਸੈਲੇਬ੍ਰੇਟੀਜ਼ ਨੇ ਵੀ ਆਪੋ ਆਪਣੇ ਅੰਦਾਜ਼ ‘ਚ ਕਰਵਾ ਚੌਥ ਦਾ ਵਰਤ ਰੱਖਿਆ । ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ । ਇਸ ਮੌਕੇ ਉਸ ਨੇ ਆਪਣੀ ਸੱਸ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਜਣੀਆਂ ਹੱਥਾਂ ‘ਚ ਮਹਿੰਦੀ ਰਚਾਈ ਹੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
View this post on Instagram