
ਆਮ ਤੌਰ ‘ਤੇ ਤੁਸੀਂ ਛਿਪਕਲੀ ਬਾਰੇ ਸੁਣਿਆ ਹੋਵੇਗਾ ਕਿ ਉਸ ਦੀ ਪੂੰਛ ਜੇ ਵੱਢੀ ਜਾਂਦੀ ਹੈ ਤਾਂ ਉਹ ਜਿਉਂਦੀ ਰਹਿ ਸਕਦੀ ਹੈ ਅਤੇ ਆਪਣੀ ਪੂੰਛ ਨੂੰ ਦੁਬਾਰਾ ਵਿਕਸਿਤ ਕਰ ਸਕਦੀ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਐਕਸੋਲੋਟਲ (Axolotl)ਜਾਨਵਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਦਿਮਾਗ, ਦਿਲ ਅਤੇ ਹੋਰਨਾਂ ਕਈ ਹਿੱਸਿਆਂ ਨੂੰ ਵਿਕਸਿਤ ਕਰ ਸਕਦਾ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਾਵੀਜ਼’ ਰਿਲੀਜ਼, ਫੀਚਰਿੰਗ ‘ਚ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਆਏ ਨਜ਼ਰ
ਐਕਸੋਲੋਟਲ (Axolotl) ਨਾਂਅ ਦਾ ਇਹ ਜੀਵ ਇੱਕ ਪਾਣੀ ‘ਚ ਰਹਿਣ ਵਾਲਾ ਜੀਵ ਹੈ ਜੋ ਆਪਣੀ ਰੀੜ੍ਹ ਦੀ ਹੱਡੀ, ਦਿਲ ਅਤੇ ਅੰਗਾਂ ਨੂੰ ਦੁਬਾਰਾ ਬਣਾਉਣ ਦੀ ਯੋਗਤਾ ਲਈ ਮਸ਼ਹੂਰ ਹੈ । 1964 ‘ਚ ਹੋਈ ਇੱਕ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਸੀ ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ‘ਘਰ’ ਦਾ ਦੱਸਿਆ ਮਹੱਤਵ, ਵੇਖੋ ਵੀਡੀਓ
ਜਿਸ ‘ਚ ਖੋਜ ਕਰਤਾਵਾਂ ਨੇ ਇਹ ਵੇਖਿਆ ਸੀ ਕਿ ਐਕਸੋਲੋਟਲ ਆਪਣੇ ਦਿਮਾਗ ਦੇ ਕੁਝ ਹਿੱਸਿਆਂ ਨੂੰ ਦੁਬਾਰਾ ਬਣਾ ਸਕਦੇ ਹਨ, ਭਾਵੇਂ ਇੱਕ ਵੱਡਾ ਭਾਗ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੋਵੇ। ਪਰ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਐਕਸੋਲੋਟਲ ਬ੍ਰੇਨ ਰੀਜਨਰੇਸ਼ਨ ਵਿੱਚ ਮੂਲ ਟਿਸ਼ੂ ਢਾਂਚੇ ਨੂੰ ਮੁੜ ਬਣਾਉਣ ਦੀ ਸੀਮਤ ਸਮਰੱਥਾ ਹੁੰਦੀ ਹੈ।

ਇਸ ਜੀਵ ਬਾਰੇ ਜਾਣ ਕੇ ਤੁਹਾਨੂੰ ਵੀ ਹੈਰਾਨੀ ਤਾਂ ਜ਼ਰੂਰ ਹੁੰਦੀ ਹੋਵੇਗੀ । ਪਰ ਇਹ ਗੱਲ ਬਿਲਕੁਲ ਸਹੀ ਹੈ ।ਇਸ ਜੀਵ ਬਾਰੇ ਇਹ ਖੋਜ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਹ ਜੀਵ ਰੀੜ ਦੀ ਹੱਡੀ, ਦਿਲ, ਦਿਮਾਗ ਇੱਥੋਂ ਤੱਕ ਕਿ ਆਪਣੇ ਪੈਰ ਵੀ ਮੁੜ ਤੋਂ ਵਿਕਸਿਤ ਕਰ ਸਕਦਾ ਹੈ ।