ਸੁੱਖ ਸੰਘੇੜਾ ਨੇ ਬਦਲਿਆ ਫ਼ਿਲਮ ਦਾ ਪੋਸਟਰ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਨੀ ਗੱਲ
ਪੰਜਾਬੀ ਫ਼ਿਲਮਾਂ ਅਤੇ ਗੀਤਾਂ ਦਾ ਨਿਰਦੇਸ਼ਨ ਕਰਨ ਵਾਲੇ ਸੁੱਖ ਸੰਘੇੜਾ (Sukh Sanghera) ਨੇ ਆਪਣੀ ਆਉਣ ਵਾਲੀ ਫ਼ਿਲਮ ‘ਬੀ ਟਾਊਨ’ ਦਾ ਪੋਸਟਰ ਬਦਲ ਦਿੱਤਾ ਹੈ । ਕਿਉਂਕਿ ਇਸ ਪੋਸਟਰ ‘ਚ ਸਿੱਧੂ ਮੂਸੇਵਾਲਾ ਦੇ ਗੀਤਾਂ ਦੀਆਂ ਕੁਝ ਲਾਈਨਾਂ ਸਨ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਨੇ ਇੱਕ ਵੀਡੀਓ ਸਾਂਝਾ ਕਰਕੇ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦਾ ਨਾਮ ਕਿਸੇ ਵੀ ਫ਼ਿਲਮ ਜਾਂ ਫਿਰ ਗੀਤ ‘ਚ ਇਸਤੇਮਾਲ ਨਾ ਕੀਤਾ ਜਾਵੇ ।
ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਵੀਡੀਓ
ਜਿਸ ਤੋਂ ਬਾਅਦ ਸੁੱਖ ਸੰਘੇੜਾ ਨੇ ਆਪਣੀ ਫ਼ਿਲਮ ਦੇ ਪੋਸਟਰ ਨੂੰ ਵੀ ਬਦਲ ਦਿੱਤਾ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦਾ ਨਾਮ ਕਿਤੇ ਵੀ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਇਸਤੇਮਾਲ ਨਾ ਕੀਤਾ ਜਾਵੇ ।ਸੁੱਖ ਸੰਘੇੜਾ ਦੀ ਫਿਲਮ 'ਬੀ ਟਾਊਨ' 'ਚ ਅਰਮਾਨ ਬੇਦਿਲ ਮੁੱਖ ਭੂਮਿਕਾ 'ਚ ਹਨ।
Image Source :Instagram
ਹੋਰ ਪੜ੍ਹੋ : ਗਾਇਕ ਅਲਫਾਜ਼ ਔਜਲਾ ਦੀ ਸਿਹਤ ‘ਚ ਹੋਇਆ ਸੁਧਾਰ, ਹਨੀ ਸਿੰਘ ਨੇ ਸਭ ਵੱਲੋਂ ਕੀਤੀਆਂ ਅਰਦਾਸਾਂ ਲਈ ਕੀਤਾ ਧੰਨਵਾਦ
ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਪਰਿਵਾਰ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ।
Image Source: Twitter
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਥੋੜੇ ਸਮੇਂ ‘ਚ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ ।ਜੂਨ ਮਹੀਨੇ ‘ਚ ਉਸ ਦਾ ਵਿਆਹ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਬਦਮਾਸ਼ਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਦੇ ਕਤਲ ਤੋਂ ਬਾਅਦ ਦੁਨੀਆ ਭਰ ‘ਚ ਉਸ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ ।
View this post on Instagram